Wednesday, 11 October 2017

ਭਗਤ ਸਿੰਘ ਦੀ ਭੁੱਖ-ਹੜ੍ਹਤਾਲ ਦੇ ਹੱਕ 'ਚ ਕੀ ਬੋਲੇ ਜਿਨਾਹ?-Jinnah and Bhagat Singh

                              Jinnah and Bhagat Singh
                                                Chaman Lal*
             Few years ago, it was difficult to imagine any connectivity between Jinnah and Bhagat Singh, despite having historic records. Only after A G Noorani came up with his now much acclaimed book-The Trial of Bhagat Singh in 1996 for the first time, in which he not only discussed the background of Central assembly debates, he reproduced Jinnah’s full speech delivered before and after Jatin Das martyrdom attained due to hunger strike in Lahore jail on 13th September 1929.
                               Bhagat Singh and Batukeshwar Dutt had gone on indefinite hunger strike from 14th June 1929 itself, when both of them after being convicted in Delhi bomb case on 12th June at Delhi courts, were being shifted to Mianwali and Lahore jails in Punjab. They were provided with all facilities like getting newspapers and good diet during the trial at Delhi from 8th April 1929, the day they threw harmless bombs in Central Assembly, now called Parliament house, till 12th June-the day of their conviction. But after conviction and transfer order to shift them to jails in Punjab, all facilities were withdrawn and both during train journey to Punjab, decided to start hunger strike demanding-‘to be treated as political prisoners and for giving them books/newspapers and better diet.’ Bhagat Singh was taken to horrible Mianwali jail, while B K Dutt was kept in Lahore jail, but not with his other comrades of Lahore conspiracy case. It was only on 10th July 1929, when trial of Lahore Conspiracy case of Saunders killing began and Bhagat Singh was brought on stretcher in the court that other comrades came to know about hunger strike of Bhagat Singh and Dutt. Since due to trial of Lahore Conspiracy case, they were all put together in Lahore jail, all others including Jatin Das joined the hunger strike. Only Jatin Das had earlier experience of observing hunger strike in jails as political prisoner in Congress movements and he cautioned his other comrades to be careful while proceeding on indefinite hunger strike. He declared that he will not break his hunger strike even if others do. Once they collectively began hunger strike and that too in Lahore-the hub of political activities and media centre, it became national issue and was raised even in Central Assembly session at Shimla. The Tribune from Lahore published their full statement on 14th July, listing their demands. Bhagat Singh and Dutt wrote that during trial at Delhi, they were treated well, but after being shifted to Mianwali and Lahore jails, they were being treated like ordinary criminals. All hunger strikers were force feeded by jail authorities, but Jatin Das was very tough, since he had early experience in observing hunger strike, he would resist so much, that using brutal force, jail officials pumped milk into his lungs, which immediately worsened his condition. Jatin das was shifted to jail hospital, but his condition kept on deteriorating. Apart from jail doctors, outside doctors including Congress party leader Dr. Gopi Chand Bhargava was visiting them almost every day and they were trying to convince Jatin Das to take some liquid diet to prolong his life, but it was very difficult to get Jatin Das agree to that. His younger brother Kiran Das was allowed to be with him, but he had no influence over Jatin Das. At the insistence of Bhagat Singh, to whom Jatin Das loved and respected, he took mild liquid diet once, but he was annoyed with Bhagat Singh for pressuring him to take some liquid.
      The matter came up for discussion on 12th September 1929 in Central assembly. Assembly session that day had started with the bill from Home Member Sir James Crerar, who brought the amendment that in absence of accused in some case, trial could proceed without their presence! Home member was questioned by Jinnah - ‘Do you wish to prosecute them or persecute them? This was in context of Bhagat Singh and comrades not attending court for trial, as they were on hunger strike.  Dewan Chaman Lall read Bhagat Singh/Dutt statement from 14h July 1929 Tribune issue. Jinnah intervened that day by saying-‘the man who goes on hunger strike has a soul. He is moved by the soul and he believes in the justice of his cause.’ The session of assembly was being held in Shimla, the summer capital of British regime then. Tribune correspondent from Shimla reported that Jinnah created a profound impression on the house and he won applause after applause at arguing the case in excellent form. Jinnah referred to Punjab as being ‘a terrible place’!
                        Jinnah challenged law member of the assembly to starve himself a little to know the impact of hunger strike on human body by saying-‘it is not everybody who can go on starving himself to death. Try it for a little while and you will see’.
    Jinnah began his speech on 12th September, while Jatin Das was alive, but concluded on 14th September, as on 13th September Jatin Das passed away and members refused to participate in discussion on that day. He put the British Government on mat by his brilliant exposure of British design-‘Don’t you think that, instead of trying to proceed with an iron hand and pursuing a policy of repression against your own subjects, it would be better if you realized the root cause of the resentment and of the struggle that the people are carrying on?
    According to A.G. Noorani, Jinnah had high esteem for Bhagat Singh and his comrades. Jinnah also said that if this amendment was passed then the trial would be just ‘a travesty of justice’.
            Jinnah was supported my Moti Lal Nehru, M R Jaykar, Rafi Ahmed Kidwai etc. Amendment was carried through by 55 votes against 47. Jinnah had voted against. Even in February 1929 speech in assembly, Jinnah had condoled the death of Lala Lajpat Rai, with whom he had cordial relations. Also he pleaded for the release of Sikh leaders jailed in connection with Sikh Gurdwara Act and opposed the detention of many nationalists like Vallabh Bhai Patel, Anne Besant, Ali Brothers, Hasrat Mohani etc.
            Bhagat Singh, Rajguru and Sukhdev were tried under the amended act and after a sham trial, were hanged on 23 March 1931, ‘A travesty of justice’, in the words of Jinnah.
*Chaman Lal is a retired Professor from JNU, New Delhi and is author of ‘Understanding Bhagat Singh’ and editor of Writings of Bhagat Singh.  09868774820

Bhagat Singh and Batukeshwar DuttImage copyrightPROVIDED BY CHAMANLAL
ਫੋਟੋ ਕੈਪਸ਼ਨਜਲੰਧਰ ਦੇ ਦੇਸ਼ਭਗਤ ਯਾਦਗਾਰ ਹਾਲ ਵਿੱਚ ਲਾਈ ਗਈ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦੀ ਇੱਕ ਪੁਰਾਣੀ ਤਸਵੀਰ (ਤਸਵੀਰ ਚਮਨਲਾਲ ਨੇ ਉਪਲਬਧ ਕਰਵਾਈ ਹੈ)

ਕਈ ਇਤਿਹਾਸਕ ਰਿਕਾਰਡ ਹੋਣ ਦੇ ਬਾਵਜੂਦ ਪਿਛਲੇ ਕਈ ਸਾਲਾਂ ਤੋਂ ਜਿਨਾਹ ਅਤੇ ਭਗਤ ਸਿੰਘ ਵਿਚਾਲੇ ਕੋਈ ਸੰਪਰਕ ਸੀ, ਇਹ ਸੋਚਣਾ ਵੀ ਔਖਾ ਸੀ।
ਇਹ ਉਦੋਂ ਹੀ ਸੰਭਵ ਹੋ ਸਕਿਆ ਜਦੋਂ 1996 ਵਿੱਚ ਏ.ਜੀ. ਨੂਰਾਨੀ ਦੀ ਕਿਤਾਬ- 'ਦ ਟਰਾਇਲ ਆਫ਼ ਭਗਤ ਸਿੰਘ' ਆਈ।
ਕਿਤਾਬ ਵਿੱਚ ਉਨ੍ਹਾਂ ਨੇ ਨਾ ਸਿਰਫ਼ ਕੇਂਦਰੀ ਸਭਾ (ਅਸੈਂਬਲੀ) ਦਾ ਪਿਛੋਕੜ ਦਾ ਜ਼ਿਕਰ ਕੀਤਾ ਹੈ। ਨਾਲ ਹੀ ਉਨ੍ਹਾਂ ਨੇ 13 ਸਤੰਬਰ, 1929 ਨੂੰ ਲਹੌਰ ਜੇਲ੍ਹ ਵਿੱਚ ਭੁੱਖ-ਹੜਤਾਲ ਕਰ ਰਹੇ ਜਤਿਨ ਦਾਸ ਦੇ ਦਿਹਾਂਤ ਦੇ ਬਾਰੇ ਵੀ ਲਿਖਿਆ।

ਸਹੂਲਤਾਂ ਵਾਪਸ ਲਈਆਂ

ਭਗਤ ਸਿੰਘ ਅਤੇ ਬੱਟੁਕੇਸ਼ਵਰ ਦੱਤ ਨੇ 14 ਜੂਨ, 1929 ਨੂੰ ਮਰਨ ਵਰਤ ਸ਼ੁਰੂ ਕੀਤਾ ਸੀ, ਜਦੋਂ ਦਿੱਲੀ ਬੰਬ ਮਾਮਲੇ ਵਿੱਚ 12 ਜੂਨ ਨੂੰ ਦਿੱਲੀ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਮਿਆਂਵਾਲੀ ਅਤੇ ਲਹੌਰ ਜੇਲ੍ਹ 'ਚ ਭੇਜਿਆ ਜਾ ਰਿਹਾ ਸੀ।
ਉਨ੍ਹਾਂ ਨੂੰ 8 ਅਪ੍ਰੈਲ, 1929, ਜਿਸ ਦਿਨ ਉਨ੍ਹਾਂ ਨੇ ਕੇਂਦਰੀ ਅਸੈਂਬਲੀ (ਹੁਣ ਸੰਸਦ ਭਵਨ) 'ਚ ਬੰਬ ਸੁੱਟਿਆ, ਤੋਂ 12 ਜੂਨ ਤੱਕ ਦਿੱਲੀ 'ਚ ਟਰਾਇਲ ਦੇ ਦੌਰਾਨ ਅਖ਼ਬਾਰ ਅਤੇ ਚੰਗੀ ਖੁਰਾਕ ਵਰਗੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਨ।
ਦੋਸ਼ੀ ਕਰਾਰ ਦਿੱਤੇ ਜਾਣ ਅਤੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਭੇਜੇ ਜਾਣ ਦੇ ਹੁਕਮ ਦੇ ਬਾਅਦ ਸਾਰੀਆਂ ਸਹੂਲਤਾਂ ਵਾਪਸ ਲੈ ਲਈਆਂ ਗਈਆਂ।

Bhagat SinghImage copyrightPROVIDED BY CHAMANLAL
ਫੋਟੋ ਕੈਪਸ਼ਨਸਾਲ 1927 ਵਿੱਚ ਪਹਿਲੀ ਵਾਰੀ ਗਿਰਫ਼ਤਾਰੀ ਦੇ ਬਾਅਦ ਜੇਲ੍ਹ ਵਿੱਚ ਖਿੱਚੀਆਂ ਗਈਆਂ ਭਗਤ ਸਿੰਘ ਦੀ ਤਸਵੀਰ (ਤਸਵੀਰ ਚਮਨਲਾਲ ਨੇ ਉਪਲਬਧ ਕਰਵਾਈ ਹੈ)

ਦੋਹਾਂ ਨੇ ਰੇਲ ਰਾਹੀਂ ਪੰਜਾਬ ਦੇ ਸਫ਼ਰ ਦੌਰਾਨ ਸਿਆਸੀ ਕੈਦੀਆਂ ਤਰ੍ਹਾਂ ਸਲੂਕ ਕਰਨ ਅਤੇ ਚੰਗਾ ਖਾਣਾ ਤੇ ਅਖ਼ਬਾਰਾਂ ਦੀ ਮੰਗ ਕੀਤੀ।
ਭਗਤ ਸਿੰਘ ਨੂੰ ਖ਼ਤਰਨਾਕ ਮੀਆਂਵਾਲੀ ਜੇਲ੍ਹ, ਜਦਕਿ ਬੀਕੇ ਦੱਤ ਨੂੰ ਲਹੌਰ ਸਾਜਿਸ਼ ਦੇ ਕਾਮਰੇਡਾਂ ਨਾਲ ਨਹੀਂ ਸਗੋਂ ਲਹੌਰ ਜੇਲ੍ਹ ਵਿੱਚ ਰੱਖਿਆ ਗਿਆ।

ਜਦੋਂ ਸਟਰੈਚਰ 'ਤੇ ਲਿਆਂਦਾ ਗਿਆ ਭਗਤ ਸਿੰਘ ਨੂੰ

10 ਜੁਲਾਈ, 1929 ਨੂੰ ਸਾਂਡਰਸ ਕਤਲ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਅਤੇ ਭਗਤ ਸਿੰਘ ਨੂੰ ਅਦਾਲਤ ਵਿੱਚ ਸਟਰੈਚਰ 'ਤੇ ਲਿਆਂਦਾ ਗਿਆ।
ਉਸ ਵੇਲੇ ਹੀ ਦੂਜੇ ਕਾਮਰੇਡਾਂ ਨੂੰ ਭਗਤ ਸਿੰਘ ਅਤੇ ਦੱਤ ਦੀ ਭੁੱਖ-ਹੜਤਾਲ ਬਾਰੇ ਪਤਾ ਲੱਗਿਆ। ਲਹੌਰ ਸਾਜਿਸ਼ ਦੇ ਮਾਮਲੇ ਕਰਕੇ ਸਾਰਿਆਂ ਨੂੰ ਲਹੌਰ ਜੇਲ੍ਹ ਵਿੱਚ ਰੱਖਿਆ ਗਿਆ ਸੀ।
ਜਤਿਨ ਦਾਸ ਸਣੇ ਹੋਰ ਵੀ ਸਾਰੇ ਭੁੱਖ-ਹੜਤਾਲ ਵਿੱਚ ਸ਼ਾਮਿਲ ਹੋ ਗਏ। ਸਿਰਫ਼ ਕਾਂਗਰਸ ਅੰਦੋਲਨ ਦੇ ਦੌਰਾਨ ਜਤਿਨ ਦਾਸ ਕੋਲ ਹੀ ਜੇਲ੍ਹ ਵਿੱਚ ਸਿਆਸੀ ਕੈਦੀ ਵਜੋਂ ਭੁੱਖ-ਹੜਤਾਲ ਦਾ ਅਨੁਭਵ ਸੀ।
ਉਨ੍ਹਾਂ ਨੇ ਆਪਣੇ ਸਾਥੀ ਕਾਮਰੇਡਾਂ ਨੂੰ ਭੁੱਖ-ਹੜਤਾਲ ਕਰਨ ਤੋਂ ਸਾਵਧਾਨ ਰਹਿਣ ਲਈ ਕਿਹਾ।

ਅਸੈਂਬਲੀ 'ਚ ਭੁੱਖ-ਹੜਤਾਲ ਦਾ ਮੁੱਦਾ

ਜਤਿਨ ਦਾਸ ਨੇ ਦਾਅਵਾ ਕੀਤਾ ਕਿ ਜੇ ਦੂਜੇ ਭੁੱਖ-ਹੜਤਾਲ ਖ਼ਤਮ ਕਰ ਵੀ ਦਿੰਦੇ ਹਨ ਤਾਂ ਵੀ ਉਹ ਭੁੱਖ-ਹੜਤਾਲ ਨਹੀਂ ਤੋੜਨਗੇ।
ਜਦੋਂ ਸਭ ਨੇ ਇੱਕਜੁੱਟ ਹੋ ਕੇ ਸਿਆਸੀ ਗਤੀਵਿਧੀਆਂ ਅਤੇ ਮੀਡੀਆ ਦੇ ਕੇਂਦਰ ਲਹੌਰ ਵਿੱਚ ਭੁੱਖ-ਹੜਤਾਲ ਕੀਤੀ ਤਾਂ ਇਹ ਕੌਮੀ ਮੁੱਦਾ ਬਣ ਗਿਆ ਅਤੇ ਸ਼ਿਮਲਾ 'ਚ ਕੇਂਦਰੀ ਅਸੈਂਬਲੀ ਸੈਸ਼ਨ 'ਚ ਇਹ ਮੁੱਦਾ ਚੁੱਕਿਆ ਗਿਆ।

Bhagat Singh PosterImage copyrightWWW.SUPREMECOURTOFINDIA.NIC.IN
ਫੋਟੋ ਕੈਪਸ਼ਨਭਗਤ ਸਿੰਘ ਦੀ ਭੁੱਖ-ਹੜਤਾਲ ਦਾ ਪੋਸਟਰ। ਇਸ ਨੂੰ ਨੈਸ਼ਨਲ ਆਰਟ ਪ੍ਰੈਸ, ਅਨਾਰਕਲੀ, ਲਹੌਰ ਨੇ ਪ੍ਰਿੰਟ ਕੀਤਾ ਸੀ

ਲਹੌਰ 'ਚ 'ਦ ਟ੍ਰਿਬਿਊਨ' ਵਿੱਚ 14 ਜੁਲਾਈ ਨੂੰ ਉਨ੍ਹਾਂ ਦੀਆਂ ਮੰਗਾਂ ਛਪੀਆਂ। ਭਗਤ ਸਿੰਘ ਅਤੇ ਦੱਤ ਨੇ ਲਿਖਿਆ ਕਿ ਦਿੱਲੀ ਸੁਣਵਾਈ ਦੇ ਦੌਰਾਨ ਉਨ੍ਹਾਂ ਨਾਲ ਰਵੱਈਆ ਸਹੀ ਸੀ।
ਮੀਆਂਵਾਲੀ ਅਤੇ ਲਹੌਰ ਜੇਲ੍ਹਾਂ ਵਿੱਚ ਭੇਜਣ ਤੋਂ ਬਾਅਦ ਉਨ੍ਹਾਂ ਨਾਲ ਆਮ ਅਪਰਾਧੀਆਂ ਵਰਗਾ ਹੀ ਸਲੂਕ ਕੀਤਾ ਜਾ ਰਿਹਾ ਸੀ।
ਸਾਰੇ ਭੁੱਖ-ਹੜਤਾਲ ਕਰਨ ਵਾਲਿਆਂ ਨੂੰ ਜੇਲ੍ਹ ਅਧਿਕਾਰੀਆਂ ਵੱਲੋਂ ਜ਼ਬਰਦਸਤੀ ਖੁਆਇਆ ਜਾ ਰਿਹਾ ਸੀ, ਪਰ ਜਤਿਨ ਦਾਸ ਦਾ ਇਰਾਦਾ ਬੜਾ ਪੱਕਾ ਸੀ।
ਉਸ ਨੂੰ ਭੁੱਖ-ਹੜਤਾਲ ਦਾ ਪਹਿਲਾਂ ਵੀ ਅਨੁਭਵ ਸੀ। ਉਹ ਇੰਨ੍ਹਾਂ ਵਿਰੋਧ ਕਰਦਾ ਕਿ ਫ਼ੌਜ ਜ਼ਬਰਦਸਤੀ ਉਸ ਦੇ ਫੇਫੜਿਆਂ ਵਿੱਚ ਦੁੱਧ ਪਾ ਦਿੰਦੀ, ਜਿਸ ਨਾਲ ਉਸ ਦੀ ਤੁਰੰਤ ਸਿਹਤ ਵਿਗੜ ਗਈ।

ਭਗਤ ਸਿੰਘ ਤੋਂ ਕਿਉਂ ਖਿੱਝ ਗਏ ਜਤਿਨ?

ਜਤਿਨ ਦਾਸ ਨੂੰ ਜੇਲ੍ਹ ਹਸਪਤਾਲ 'ਚ ਭਰਤੀ ਕਰ ਦਿੱਤਾ ਗਿਆ, ਪਰ ਉਸ ਦੀ ਹਾਲਤ ਵਿਗੜਦੀ ਗਈ। ਜੇਲ੍ਹ ਡਾਕਟਰਾਂ ਦੇ ਇਲਾਵਾ ਕਾਂਗਰਸ ਆਗੂ ਡਾ. ਗੋਪੀਚੰਦ ਭਾਰਗਵ ਸਣੇ ਬਾਹਰਲੇ ਡਾਕਟਰ ਹਰ ਰੋਜ਼ ਮਿਲ ਰਹੇ ਸਨ।
ਉਹ ਲੰਬੀ ਉਮਰ ਲਈ ਜਤਿਨ ਨੂੰ ਤਰਲ ਖੁਰਾਕ ਲੈਣ ਲਈ ਜ਼ੋਰ ਪਾ ਰਹੇ ਸਨ, ਪਰ ਜਤਿਨ ਦਾਸ ਨੂੰ ਸਹਿਮਤ ਕਰਨਾ ਬਹੁਤ ਔਖਾ ਸੀ।
ਉਨ੍ਹਾਂ ਦੇ ਜਵਾਨ ਭਰਾ ਕਿਰਨ ਦਾਸ ਨੂੰ ਉਨ੍ਹਾਂ ਨਾਲ ਰਹਿਣ ਦੀ ਇਜਾਜ਼ਤ ਸੀ, ਪਰ ਜਤਿਨ ਤੇ ਉਨ੍ਹਾਂ ਦਾ ਕੋਈ ਪ੍ਰਭਾਵ ਨਹੀਂ ਸੀ।
ਭਗਤ ਸਿੰਘ ਨੂੰ ਜਤਿਨ ਦਾਸ ਪਿਆਰ ਕਰਦੇ ਅਤੇ ਸਨਮਾਨ ਕਰਦੇ ਸਨ। ਉਨ੍ਹਾਂ ਦੇ ਕਹਿਣ 'ਤੇ ਇੱਕ ਵਾਰੀ ਤਰਲ ਖੁਰਾਕ ਲੈ ਲਈ। ਭਗਤ ਸਿੰਘ ਵੱਲੋਂ ਤਰਲ ਪਦਾਰਥ ਲੈਣ ਲਈ ਜ਼ੋਰ ਪਾਉਣ 'ਤੇ ਜਤਿਨ ਦਾਸ ਖਿੱਝ ਗਏ।

bhagat singh in college.Image copyrightPROVIDED BY CHAMANLAL
ਫੋਟੋ ਕੈਪਸ਼ਨਨੈਸ਼ਨਲ ਕਾਲਜ ਲਹੌਰ ਦੀ ਫੋਟੋ। ਦਸਤਾਰ ਬੰਨ੍ਹੇ ਹੋਏ ਭਗਤ ਸਿੰਘ (ਸੱਜੇ ਤੋਂ ਚੌਥਾ) ਖੜ੍ਹੇ ਨਜ਼ਰ ਆ ਰਹੇ ਹਨ (ਤਸਵੀਰ ਚਮਨਲਾਲ ਨੇ ਉਪਲਬਧ ਕਰਵਾਈ ਹੈ)

ਕੇਂਦਰੀ ਅਸੈਂਬਲੀ ਵਿੱਚ ਇਹ ਮਾਮਲਾ 12 ਸਿਤੰਬਰ, 1929 ਨੂੰ ਚੁੱਕਿਆ ਗਿਆ। ਅਸੈਂਬਲੀ ਸੈਸ਼ਨ ਉਸ ਦਿਨ ਗ੍ਰਹਿ ਸੱਦਸ ਸਰ ਜੇਮਸ ਕ੍ਰੇਅਰ ਦੇ ਬਿੱਲ ਨਾਲ ਸ਼ੁਰੂ ਹੋਇਆ।
ਉਨ੍ਹਾਂ ਨੇ ਮੁਲਜ਼ਮ ਦੀ ਗੈਰ-ਹਾਜ਼ਰੀ ਵਿੱਚ ਸੁਣਵਾਈ ਜਾਰੀ ਰੱਖਣ ਵਾਲਾ ਸੋਧ ਲਿਆਂਦਾ ਸੀ।
ਜੇਮਸ ਨੂੰ ਇਸ 'ਤੇ ਜਿਨਾਹ ਨੇ ਸਵਾਲ ਕੀਤਾ-"ਕੀ ਤੁਸੀਂ ਉਨ੍ਹਾਂ 'ਤੇ ਮੁਕੱਦਮਾ ਚਲਾਉਣਾ ਚਾਹੁੰਦੇ ਹੋ ਜਾਂ ਤੰਗ ਕਰਨਾ ਚਾਹੁੰਦੇ ਹੋ?" ਇਹ ਭਗਤ ਸਿੰਘ ਅਤੇ ਕਾਮਰੇਡਾਂ ਦੇ ਸੰਦਰਭ ਵਿੱਚ ਕਿਹਾ ਸੀ ਜੋ ਭੁੱਖ-ਹੜਤਾਲ 'ਤੇ ਸਨ ਅਤੇ ਅਦਾਲਤੀ ਕਾਰਵਾਈ 'ਚ ਸ਼ਾਮਿਲ ਨਹੀਂ ਸਨ।
14 ਜੁਲਾਈ, 1929 ਟ੍ਰਿਬਿਊਨ 'ਚ ਛਪਿਆ ਭਗਤ ਸਿੰਘ/ ਦੱਤ ਦਾ ਬਿਆਨ ਦੀਵਾਨ ਚਮਨਲਾਲ ਨੇ ਪੜ੍ਹਿਆ।
ਜਿਨਾਹ ਨੇ ਦਖਲ ਦਿੱਤਾ ਤੇ ਕਿਹਾ, "ਉਹ ਸ਼ਖ਼ਸ ਜੋ ਭੁੱਖ-ਹੜਤਾਲ 'ਤੇ ਜਾਂਦਾ ਹੈ ਉਸ ਦੀ ਆਤਮਾ ਹੈ। ਉਹ ਅੰਤਰਆਤਮਾ ਦੀ ਅਵਾਜ਼ ਸੁਣਦਾ ਹੈ ਅਤੇ ਨਿਆਂ 'ਤੇ ਯਕੀਨ ਰੱਖਦਾ ਹੈ।"


ਅਸੈਂਬਲੀ ਦਾ ਸੈਸ਼ਨ ਬ੍ਰਿਟਿਸ਼ ਰਾਜ ਦੌਰਾਨ ਗਰਮੀਆਂ ਦੌਰਾਨ ਰਾਜਧਾਨੀ ਸ਼ਿਮਲਾ 'ਚ ਚੱਲ ਰਿਹਾ ਸੀ।
ਟ੍ਰਿਬਿਊਨ ਦੇ ਸ਼ਿਮਲਾ ਪੱਤਰਕਾਰ ਨੇ ਰਿਪੋਰਟ ਕੀਤਾ ਕਿ ਜਿਨਾਹ ਨੇ ਸਦਨ ਵਿੱਚ ਪ੍ਰਭਾਵ ਪਾ ਦਿੱਤਾ ਸੀ ਅਤੇ ਮਾਮਲੇ ਵਿੱਚ ਵਾਰ-ਵਾਰ ਦਲੀਲਾਂ ਦੇਣ 'ਤੇ ਸ਼ਲਾਘਾ ਹੋਈ।
ਜਿਨਾਹ ਨੇ ਪੰਜਾਬ ਨੂੰ 'ਡਰਾਉਣੀ ਥਾਂ' ਕਿਹਾ।

'ਹਰ ਕੋਈ ਮਰਨ-ਵਰਤ ਨਹੀਂ ਰੱਖ ਸਕਦਾ'

ਜਿਨਾਹ ਨੇ ਅਸੈਂਬਲੀ ਦੇ ਕਾਨੂੰਨੀ ਸਦੱਸ ਨੂੰ ਥੋੜੀ ਭੁੱਖ-ਹੜਤਾਲ ਕਰਨ ਲਈ ਕਿਹਾ ਤਾਕਿ ਮਨੁੱਖੀ ਸਰੀਰ 'ਤੇ ਭੁੱਖ-ਹੜਤਾਲ ਦੇ ਅਸਰ ਬਾਰੇ ਪਤਾ ਲੱਗੇ।
ਉਨ੍ਹਾਂ ਨੇ ਕਿਹਾ, "ਹਰ ਕੋਈ ਮਰਨ-ਵਰਤ ਨਹੀਂ ਰੱਖ ਸਕਦਾ। ਕੁਝ ਦੇਰ ਕੋਸ਼ਿਸ਼ ਕਰਕੇ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ।"

Mohmad Ali JINNAHImage copyrightGETTY IMAGES

ਜਿਨਾਹ ਨੇ ਆਪਣਾ ਭਾਸ਼ਣ 12 ਸਿਤੰਬਰ ਨੂੰ ਸ਼ੁਰੂ ਕੀਤਾ, ਜਦੋਂ ਜਤਿਨ ਦਾਸ ਜ਼ਿੰਦਾ ਸਨ ਅਤੇ 14 ਸਿਤੰਬਰ ਨੂੰ ਖ਼ਤਮ ਕਰ ਦਿੱਤਾ ਸੀ।
13 ਸਿਤੰਬਰ ਨੂੰ ਜਤਿਨ ਦਾਸ ਦੀ ਮੌਤ ਹੋ ਗਈ ਅਤੇ ਮੈਂਬਰਾਂ ਨੇ ਚਰਚਾ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ।
ਉਨ੍ਹਾਂ ਨੇ ਬ੍ਰਿਟਿਸ਼ ਸਰਕਾਰ ਨੂੰ ਝਾੜ ਪਾਈ, "ਤੁਹਾਨੂੰ ਨਹੀਂ ਲਗਦਾ ਕਿ ਸਖ਼ਤੀ ਨਾਲ ਪੇਸ਼ ਆਉਣ ਅਤੇ ਦਬਾਅ ਨੀਤੀ ਨਾਲੋਂ ਲੋਕਾਂ ਦੇ ਰੋਸ ਅਤੇ ਸੰਘਰਸ਼ ਦੀ ਵਜ੍ਹਾ ਜਾਣੀ ਜਾਵੇ।"
ਏ.ਜੀ. ਨੂਰਾਨੀ ਮੁਤਾਬਕ ਜਿਨਾਹ ਨੂੰ ਭਗਤ ਸਿੰਘ ਅਤੇ ਕਾਮਰੇਡਾਂ ਲਈ ਸਨਮਾਨ ਸੀ। ਜਿਨਾਹ ਨੇ ਕਿਹਾ ਕਿ ਜੇ ਇਹ ਸੋਧ ਹੋ ਗਈ ਤਾਂ ਇਹ ਸੁਣਵਾਈ 'ਨਿਆਂ ਦਾ ਮਹਿਜ਼ ਇੱਕ ਮਖੌਲ' ਬਣ ਕੇ ਰਹਿ ਜਾਏਗੀ।

FIR Against Bhagat SinghImage copyrightWWW.SUPREMECOURTOFINDIA.NIC.IN

ਮੋਤੀ ਲਾਲ ਨਹਿਰੂ, ਐਮ.ਆਰ. ਜੈਕਾਰ, ਰਫ਼ੀ ਅਹਿਮਦ ਕਿਡਵਈ ਨੇ ਜਿਨਾਹ ਦਾ ਸਮਰਥਨ ਕੀਤਾ। ਇਹ ਸੋਧ 55 ਚੋਂ 47 ਵੋਟਾਂ ਨਾਲ ਪੂਰਾ ਹੋਇਆ।
ਜਿਨਾਹ ਨੇ ਇਸ ਦੇ ਵਿਰੋਧ 'ਚ ਵੋਟ ਪਾਈ। ਅਸੈਂਬਲੀ 'ਚ ਫਰਵਰੀ, 1929 ਦੇ ਭਾਸ਼ਣ ਦੌਰਾਨ ਜਿਨਾਹ ਨੇ ਲਾਲਾ ਲਾਜਪਤ ਰਾਏ ਦੀ ਮੌਤ 'ਤੇ ਸੋਗ ਜ਼ਾਹਿਰ ਕੀਤਾ, ਜਿੰਨ੍ਹਾਂ ਨਾਲ ਉਸ ਦੇ ਚੰਗੇ ਸਬੰਧ ਸਨ।
ਉਨ੍ਹਾਂ ਨੇ ਸਿੱਖ ਆਗੂਆਂ ਦੀ ਰਿਹਾਈ ਦੀ ਵੀ ਮੰਗ ਕੀਤੀ ਜੋ ਸਿੱਖ ਗੁਰਦੁਆਰਾ ਐਕਟ ਦੇ ਸਬੰਧ 'ਚ ਜੇਲ੍ਹ 'ਚ ਬੰਦ ਸਨ।
ਉਨ੍ਹਾਂ ਨੇ ਵੱਲਭ ਭਾਈ ਪਟੇਲ, ਐਨੀ ਬੇਸੰਟ, ਅਲੀ ਭਰਾਵਾਂ, ਹਸਰਤ ਮੋਹਾਨੀ ਵਰਗੇ ਕਈ ਰਾਸ਼ਟਰਵਾਦੀਆਂ ਨੂੰ ਨਜ਼ਰਬੰਦ ਕਰਨ ਦਾ ਵੀ ਵਿਰੋਧ ਕੀਤਾ।
ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਤੇ ਸੋਧ ਐਕਟ ਦੇ ਅਧੀਨ ਕਾਰਵਾਈ ਹੋਈ ਅਤੇ 23 ਮਾਰਚ, 1931 ਨੂੰ ਫਾਂਸੀ ਚੜ੍ਹਾ ਦਿੱਤਾ ਗਿਆ। ਜਿਨਾਹ ਦੇ ਸ਼ਬਦਾਂ ਵਿੱਚ 'ਨਿਆਂ ਦਾ ਮਖੌਲ' ਬਣਾਇਆ ਗਿਆ।
ਪ੍ਰੋਫੈਸਰ ਚਮਨਲਾਲ ਜੇਐਨਯੂ ਦੇ ਸੇਵਾਮੁਕਤ ਪ੍ਰੋਫੈਸਰ ਹਨ ਅਤੇ 'ਅੰਡਰਸਟੈਂਡਿੰਗ ਭਗਤ ਸਿੰਘ' ਕਿਤਾਬ ਦੇ ਲੇਖਕ ਹਨ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)

No comments: