Sunday 11 November 2012

Review of Bhagat Singh de Syasi Dastavez in Punjabi Tribune-11-11-2012

ਭਗਤ ਸਿੰਘ ਦੇ ਸਿਆਸੀ ਦਸਤਾਵੇਜ਼

Posted On November - 10 - 2012
ਸੰਪਾਦਕ: ਪ੍ਰੋ. ਚਮਨ ਲਾਲ
ਅਨੁਵਾਦਕ: ਡਾ. ਜਸਵਿੰਦਰ ਕੌਰ
ਪੰਨੇ: 215, ਮੁੱਲ: 110 ਰੁਪਏ
ਪ੍ਰਕਾਸ਼ਕ: ਨੈਸ਼ਨਲ ਬੁੱਕ ਟਰੱਸਟ, ਇੰਡੀਆ (ਨਵੀਂ ਦਿੱਲੀ)
ਇਸ ਪੁਸਤਕ ਦੇ ਆਰੰਭ ’ਚ ਲਗਪਗ 12 ਸਫ਼ਿਆਂ ਵਿਚ ਫੈਲੇ ਪੁਸਤਕ ਦੇ ਸੰਪਾਦਕ ਪ੍ਰੋ. ਚਮਨ ਲਾਲ ਦੇ ਵਿਚਾਰ ਸ਼ਹੀਦ ਭਗਤ ਸਿੰਘ ਨੂੰ ਇਕ ਪਰਪੱਕ ਸਿਆਸੀ ਚਿੰਤਕ ਦਰਸਾਉਂਦੇ ਹਨ। ਆਰੰਭਕ ਸਤਰਾਂ ਹੀ ਬੜੀ ਟੁੰਬਵੀਂ ਦਰਦਨਾਕ ਵਿਥਿਆ ਦਾ ਵਿਖਿਆਨ ਕਰਦੀਆਂ ਹਨ ਜਿਹਾ ਕਿ:-
…‘‘23 ਮਾਰਚ 1931 ਨੂੰ ਜਦੋਂ 23 ਵਰ੍ਹੇ ਅਤੇ ਕਰੀਬ 6 ਮਹੀਨਿਆਂ ਦੀ ਉਮਰ ਦੇ ਨੌਜਵਾਨ ਭਗਤ ਸਿੰਘ ਨੂੰ ਉਨ੍ਹਾਂ ਦੇ ਹੀ ਹਮ ਉਮਰ ਸੁਖਦੇਵ ਸਿੰਘ ਅਤੇ ਕਰੀਬ ਇਕ ਸਾਲ ਛੋਟੇ ਰਾਜਗੁਰੂ ਨਾਲ ਲਾਹੌਰ ਜੇਲ੍ਹ ਵਿਚ ਫਾਂਸੀ ਦਿੱਤੀ ਗਈ ਸੀ ਤਾਂ ਉਸ ਤੋਂ ਕੁਝ ਘੰਟੇ ਪਹਿਲਾਂ ਲਾਹੌਰ ਵਿਚ ਹਜ਼ਾਰਾਂ ਲੋਕਾਂ ਦਾ ਜਲਸਾ ਇਨ੍ਹਾਂ ਨੌਜਵਾਨਾਂ ਦੀ ਫਾਂਸੀ ਰੋਕਣ ਦੀ ਮੰਗ ਲਈ ਹੋ ਰਿਹਾ ਸੀ। …ਪਰ ਜਲਸਾ ਖਤਮ ਹੋਣ ਦੇ ਨੇੜੇ ਹੀ ਇਹ ਖ਼ਬਰ ਪਹੁੰਚ ਗਈ ਕਿ ਇਨ੍ਹਾਂ ਨੌਜਵਾਨਾਂ ਨੂੰ ਉਸੇ ਸ਼ਾਮ ਸੱਤ ਵਜੇ ਹੀ ਫਾਂਸੀ ’ਤੇ ਲਟਕਾ ਦਿੱਤਾ ਗਿਆ ਸੀ। ਸੈਂਕੜੇ ਲੋਕ ਇਕੱਠੇ ਜੇਲ੍ਹ ਵੱਲ ਦੌੜ ਪਏ।…ਫਾਂਸੀ ਦੇਣ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਦੀਆਂ ਹਾਲੀ ਨਿੱਘੀਆਂ ਲਾਸ਼ਾਂ ਨੂੰ ਟੁਕੜੇ-ਟੁਕੜੇ ਕਰਕੇ ਬੋਰਿਆਂ  ਵਿਚ ਭਰਿਆ ਗਿਆ ਤੇ ਜੇਲ੍ਹ ਦੇ ਪਿਛਲੇ ਦਰਵਾਜ਼ਿਓਂ ਕੱਢ ਕੇ ਇਕ ਟਰੱਕ ’ਤੇ ਲੱਦ ਕੇ ਫਿਰੋਜ਼ਪੁਰ ਵੱਲ ਲਿਜਾਇਆ ਗਿਆ….।
ਭਗਤ ਸਿੰਘ ਦੇ ਸਿਆਸੀ ਚਿੰਤਨ ਤੇ ਉਸ ਦੇ ਸਿਆਸੀ ਦਸਤਾਵੇਜ਼ਾਂ ਨੂੰ ਦਰਸਾਉਂਦੀ ਇਸ ਪੁਸਤਕ ਦੇ ਸੰਪਾਦਕ ਵੱਲੋਂ ਪੰਜ ਹਿੱਸੇ ਬਣਾਏ ਗਏ ਹਨ। ਪਹਿਲਾ ਹਿੱਸਾ ਕੌਮੀ ਚਿੰਤਨ ਬਾਰੇ ਹੈ, ਤੇ ਦੂਜਾ ਅੰਤਰਾਸ਼ਟਰੀ ਚਿੰਤਨ ਬਾਰੇ ਹੈ।  ਤੀਜੇ ਹਿੱਸੇ ਵਿਚ ਇਨਕਲਾਬੀ ਐਕਸ਼ਨ ਦਾ ਦਸਤਾਵੇਜ਼ੀ ਇਜ਼ਹਾਰ ਹੈ। ਚੌਥੇ ਹਿੱਸੇ ਵਿਚ ਜੇਲ੍ਹ ਵਿਚਲੀ ਸਿਆਸੀ ਜੱਦੋ-ਜਹਿਦ ਦੀ ਵਾਰਤਾ ਹੈ। ਇਹ ਹਿੱਸਾ ਪੁਸਤਕ ਦਾ ਸਭ ਤੋਂ ਵੱਡਾ ਹਿੱਸਾ ਹੈ। ਪੰਜਵੇਂ ਹਿੱਸੇ ਵਿਚ ਭਗਤ ਸਿੰਘ ਦੇ ਪਰਪੱਕ ਸਿਆਸੀ ਚਿੰਤਨ ਦਾ ਬਿਰਤਾਂਤ ਹੈ। ਪੁਸਤਕ ਦੀ ਅੰਤਿਕਾ ਵਿਚ ਜਿਨ੍ਹਾਂ ਦੁਰਲੱਭ ਦਸਤਾਵੇਜ਼ਾਂ ਦਾ ਜ਼ਿਕਰ ਕੀਤਾ ਗਿਆ ਹੈ ਉਹ ਇਹ ਹਨ:-
(1) ਸ਼ਹੀਦ ਭਗਤ ਸਿੰਘ ਦੇ ਦੁਰਲੱਭ ਖ਼ਤ
(2) ਭਗਤ ਸਿੰਘ ਦਾ ਪੰਜਾਬੀ ਵਿਚ ਲਿਖਿਆ ਅਪ੍ਰਕਾਸ਼ਿਤ ਖ਼ਤ
(3) ਜੈ ਦੇਵ ਦੇ ਨਾਂ ਭਗਤ ਸਿੰਘ ਦਾ ਅੰਗਰੇਜ਼ੀ ਵਿਚ ਲਿਖਿਆ ਅਪ੍ਰਕਾਸ਼ਿਤ ਖ਼ਤ- 28 ਮਈ 1930
(4) ਜੈ ਦੇਵ ਦੇ ਨਾਂ ਇਕ ਹੋਰ  ਖ਼ਤ (ਅੰਗਰੇਜ਼ੀ ਵਿਚ)
(5) ਪੁਲੀਸ ਅਫਸਰ ਦੇ ਨਾਂ ਖ਼ਤ
ਨਿਰਸੰਦੇਹ ਪੂਰੀ ਪੁਸਤਕ ਪੂਰੀ ਗੰਭੀਰਤਾ ਨਾਲ ਪੜ੍ਹਨ ਵਾਲੀ ਹੈ।
-ਹਰਮੀਤ ਸਿੰਘ ਅਟਵਾਲ
* ਮੋਬਾਈਲ: 98155-05287http://punjabitribuneonline.com/2012/11/%E0%A8%AD%E0%A8%97%E0%A8%A4-%E0%A8%B8%E0%A8%BF%E0%A9%B0%E0%A8%98-%E0%A8%A6%E0%A9%87-%E0%A8%B8%E0%A8%BF%E0%A8%86%E0%A8%B8%E0%A9%80-%E0%A8%A6%E0%A8%B8%E0%A8%A4%E0%A8%BE%E0%A8%B5%E0%A9%87%E0%A9%9B/

No comments: