Sunday, 10 April 2011

ਟ੍ਰਿਨੀਡਾਡ ਯੂਨੀਵਰਸਿਟੀ ’ਚ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਸਮਾਗਮ

http://punjabitribuneonline.com/2011/04/%E0%A8%9F%E0%A9%8D%E0%A8%B0%E0%A8%BF%E0%A8%A8%E0%A9%80%E0%A8%A1%E0%A8%BE%E0%A8%A1-%E0%A8%AF%E0%A9%82%E0%A8%A8%E0%A9%80%E0%A8%B5%E0%A8%B0%E0%A8%B8%E0%A8%BF%E0%A8%9F%E0%A9%80-%E2%80%99%E0%A8%9A/
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 80ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਯੂਨੀਵਰਸਿਟੀ ਆਫ ਵੈਸਟ ਇੰਡੀਜ਼, ਟ੍ਰਿਨੀਡਾਡ ਕੈਂਪਸ ’ਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਭਾਸ਼ਣ ਦੌਰਾਨ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਦੇ ਪ੍ਰੋਫੈਸਰ ਚਮਨ ਲਾਲ ਨੇ ਸ਼ਹੀਦ ਭਗਤ ਸਿੰਘ ਨੂੰ ਪੂਰਬ ਦਾ ਚੀ ਗੁਵੇਰਾ ਕਿਹਾ।
ਯੂਨੀਵਰਸਿਟੀ ਆਫ ਵੈਸਟ ਇੰਡੀਜ਼ ਦੇ ਇਤਿਹਾਸ ’ਚ ਪਹਿਲੀ ਵਾਰ ਸ਼ਹੀਦ ਭਗਤ ਸਿੰਘ ਦੀ ਯਾਦ ’ਚ ਸਮਾਗਮ ਕਰਵਾਇਆ ਗਿਆ ਹੈ। ਇਸ ਮੌਕੇ ਟ੍ਰਿਨੀਡਾਡ ’ਚ ਭਾਰਤੀ ਭਾਈਚਾਰੇ ਦੇ ਉੱਘੇ ਇਤਿਹਾਸਕਾਰ ਪ੍ਰੋ. ਬ੍ਰਿੰਸਲੇ ਸਮਾਰੂ ਨੇ ਭਾਰਤ ਦੇ ਆਜ਼ਾਦੀ ਸੰਗਰਾਮ ’ਚ ਭਗਤ ਸਿੰਘ ਤੇ ਗਾਂਧੀ ਦੇ ਵੱਖ-ਵੱਖ ਨਜ਼ਰੀਏ ਬਾਰੇ ਵਿਸਥਾਰ ਨਾਲ ਦੱਸਿਆ। ਹਿੰਦੂ ਕਾਲਜ, ਦਿੱਲੀ ’ਚ ਪ੍ਰਸਿੱਧ ਇਤਿਹਾਸਕਾਰ ਪ੍ਰੋ. ਬਿਪਨ ਚੰਦਰ ਦੇ ਵਿਦਿਆਰਥੀ ਰਹੇ ਪ੍ਰੋ. ਸਮਾਰੂ ਨੇ ਕਿਹਾ ਕਿ ਭਾਰਤ ਦੇ ਆਜ਼ਾਦੀ ਸੰਗਰਾਮ ਦੀ ਦੋ ਵਿਚਾਰਧਾਰਾਵਾਂ ਨੇ ਅਗਵਾਈ ਕੀਤੀ।
ਇਸ ਮੌਕੇ ਪ੍ਰੋ. ਚਮਨ ਲਾਲ ਨੇ ਤਸਵੀਰਾਂ ਤੇ ਲਿਖਤੀ ਸਮੱਗਰੀ ਨਾਲ ਸ਼ਹੀਦ ਭਗਤ ਸਿੰਘ ਦੀ ਸ਼ਖ਼ਸੀਅਤ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਦੀ ਤੁਲਨਾ ਚੀ ਗੁਵੇਰਾ ਨਾਲ ਕੀਤੀ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਸ਼ਖ਼ਸੀਅਤਾਂ ਦੇ ਕਈ ਪੱਖਾਂ ਦਾ ਆਪਸ ’ਚ ਗੂੜ੍ਹਾ ਮੇਲ ਹੈ। ਪ੍ਰੋ. ਚਮਨ ਲਾਲ ਨੇ ਇਸ ਗੱਲ ’ਤੇ ਹੈਰਾਨੀ ਪ੍ਰਗਟਾਈ ਕਿ ਟ੍ਰਿਨੀਦਾਦ ਤੇ ਟੋਬਾਗੋ ’ਚ ਭਾਰਤੀਆਂ ਦੀ ਕਾਫੀ ਆਬਾਦੀ ਹੈ, ਪਰ ਇਨ੍ਹਾਂ ’ਚੋਂ ਬਹੁਤ ਘੱਟ ਲੋਕਾਂ ਨੂੰ ´ਾਂਤੀਕਾਰੀ ਲਹਿਰ ਤੇ ਸ਼ਹੀਦ ਭਗਤ ਸਿੰਘ ਦੀ ਭੂਮਿਕਾ ਬਾਰੇ ਪਤਾ ਹੈ।
ਉਨ੍ਹਾਂ ਦੱਸਿਆ ਕਿ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੇ 1909 ਤੋਂ 1947 ਤੱਕ 38 ਵਰ੍ਹੇ ਦੱਖਣੀ ਅਮਰੀਕੀ ਦੇਸ਼ਾਂ ’ਚ ਜਲਾਵਤਨੀ ਕੱਟੀ ਤੇ ਉਹ ਖ਼ਾਸਕਰ ਅਰਜਨਟੀਨਾ ਤੇ ਬ੍ਰਾਜ਼ੀਲ ’ਚ ਰਹੇ, ਪਰ ਇਸ ਖੇਤਰ ਦੇ ਲੋਕ ਵੀ ਇਸ ਤੱਥ ਤੋਂ ਵਾਕਫ਼ ਨਹੀਂ ਹਨ। ਇਸ ਮੌਕੇ ਟ੍ਰਿਨੀਦਾਦ ’ਚ ਵੈਂਜ਼ੂਏਲਾ ਦੀ ਰਾਜਦੂਤ ਮਾਰੀਆ ਬੁਗੇਨੀਆ ਮਾਰਕੈਨੋ ਕੇਸੈਡੋ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਰਾਜਕੁਮਾਰ ਸੰਤੋਸ਼ੀ ਵੱਲੋਂ ਬਣਾਈ ਫ਼ਿਲਮ ‘ਦਿ ਲੈਜੰਡ ਆਫ਼ ਭਗਤ ਸਿੰਘ’ ਵਿਖਾਈ ਗਈ।     -ਪੀ.ਟੀ.ਆਈ.

No comments: