Wednesday, 30 March 2022

Behind creation of Bhagat Singh Archives, a long battle against rejection


How Bhagat Singh Archives and Resource Centre was set up in Delhi Archives

                                                                                  

 

     Original proposal to set up Bhagat Singh Archives was to be a part of Bhagat Singh Chair in Jawaharlal Nehru University, New Delhi, for which I with support from many eminent scholars had campaigned during Bhagat Singh birth centenary in 2006-7. I was President of JNU Teachers Association (JNUTA) at that time. Govt. of India led by Manmohan Singh, had set up national committees to commemorate two anniversaries of Bhagat Singh-Bhagat Singh 75th Martyrdom anniversary in 2006 and Bhagat Singh centenary birth anniversary in 2007, along with few other anniversaries like 60 years of independence, 150 years of first war of independence and Tilak anniversary. Proposals from the Universities were invited and I was only one from JNU faculty to send proposal of Bhagat Singh Chair, which was accepted by the ministry and Chair was allotted to JNU, which further allotted it to Centre for Historical Studies (CHS) with my consent in 2008. Bhagat Singh Archives with collection of records of freedom struggle from 1757 Plassey war against East India Company to independence in 1947 was to be part of this archives. I had personal collection of about two thousand books, many archival documents from British Library London, National Archives of India and few state archives, original letters of revolutionaries etc. which I was willing to part with for setting up this archive as part of Bhagat Singh Chair. This was first historic chair in the name of Bhagat Singh and till now the only one in the country! Irony is that this chair has never been filled since last 14 years, and only very few lectures have been held on behalf of the chair. At the time of my retirement in 2012 end, I tried my best to gift my collection for setting up Bhagat Singh Archives in JNU. While then Vice Chancellor Prof. S K Sopory was supportive and three eminent historians- Prof. Romila Thapar, Prof. J S Grewal and late Prof. Sabyasachi Bhattacharya sent their recommendations to JNU for setting up this archives based on my collection. Ironically my own progressive colleagues in JNU did not cooperate and asked me to donate the collection to PC Joshi Archives, which was set up in 1973, for which not only JNU paid more than three lakh rupees, to buy the books and other material, PC Joshi himself was made whole time Director with salary and campus accommodation. My conditions were simple, no paid or administrative position, no price for collection, but lifelong association and an office in Honorary advisory position. Neither JNU library agreed to spare one room, where PC Joshi archives was and is located, nor any CHS or School of Social Sciences agreed to spare a room, though many of Deans were from progressive background. I refused to donate my collection to PC Joshi archives as in my view Bhagat Singh was a more important name than PC Joshi in Indian political history. New administration of JNU after 1916 took the PC Joshi archives out of CHS control and merged it in JNU Library.

   After I failed to get a positive response from my alma mater and workplace JNU, I looked outside JNU, but in Delhi itself, as I wished that scholars from India and abroad can have better access to these sources for research and study in Delhi, than in any other place in India. That time I planned to meet Manish Sisodia, Deputy CM Delhi along with Abhitej Singh Sandhu, grandnephew of Bhagat Singh. Unfortunately, Abhitej, a young activist of Aam Aadmi Party (AAP), who was close to AAP leadership died in a tragic accident in Himachal Pradesh. Then Atishi Marlena, who is daughter of historian couple and left scholar activists-Dr. Vijay Singh and Dr. Tripta Wahi, offered to help setting up Bhagat Singh Archives in Delhi Govt.’s Delhi Archives complex, which is very close to JNU and which I had visited and found academically suitable for this purpose, as research scholars from JNU and other Delhi Universities would have been able to consult and use the archives. So, after a meeting with Delhi Deputy CM Manish Sisodia along with Atishi Marlena and Abhinandita Mathur, cultural advisor to Delhi Govt then, the plan to set up Bhagat Singh archives was approved and a legal contract was signed which was to have access to archives for general public and scholars and I was to act as Honorary advisor of the archives for life time with office support. An advisory board at my suggestion was set up which included eminent historians from different Universities like senior Prof Irfan Habib from AMU, Aligarh, Prof. Salil Mishra from Ambedkar University, Prof. S Irfan Habib, Prof. Amar Farooqui and few others along with a nephew of Bhagat Singh- Abhey Singh Sandhu, who was close to AAP was taken in the advisory board. This archive was inaugurated by Gopal Roy, Delhi minister on 23rd March 2018 with a two-day national seminar on Bhagat Singh, in which eminent scholars from all India participated and even Prof. Romila Thapar graced the audience for some time. Bhagat Singh archives was supposed to hold minimum two functions in a year on Birth and death anniversaries of Bhagat Singh on 28th September and 23rd March. It was supposed to add many more books and other material. The meeting of the advisory panel was to be held frequently to chalk out new programs. Due to Covid 19 disruption, Bhagat Singh archives has not been able to hold any program after 2019, nor any separate budget is allotted to it. Delhi Archives staff share the workload of Bhagat Singh archives. Only one advisory panel has been held so far in four years. One of advisory committee member Abhey Sandhu fell victim to Covid19, advisory committee has not even met to condole his passing away and add another member/s from Bhagat Singh’s family to advisory committee. I hope on this 23rd March, at the time of completion of four years of Bhagat Singh Archives, a lecture or seminar shall be held. Bhagat Singh Museum and memorial in Khatkar Kalan was also inaugurated after renovation on the same day 23rd March 2018. With Delhi Govt allocating ten crore rupees budget to activities relating to Bhagat Singh in a year, Bhagat Singh archives and resource Centre hopes to get some regular budget and minimum regular staff, to continue and expand its scope and activities for spreading Bhagat Singh’s ideas and authentic historic knowledge for public and scholars.

Saturday, 19 March 2022

ਭਗਤ ਸਿੰਘ ਦੀਆਂ ਸਿਰਫ ਚਾਰ ਅਸਲ ਤਸਵੀਰਾਂ ਚਮਨ ਲਾਲ

     













 


  ਭਗਤ ਸਿੰਘ ਦੀਆਂ ਸਿਰਫ ਚਾਰ ਅਸਲ ਤਸਵੀਰਾਂ

                            ਚਮਨ ਲਾਲ*

      ਭਗਤ ਸਿੰਘ ਕਿਸੇ ਨਾ ਕਿਸੇ ਕਰਨ ਚਰਚਾ ਵਿੱਚ ਰਹਿੰਦਾ ਹੈਤਾਜ਼ੀ ਚਰਚਾ ਉਸ ਦੀਆਂ ਦਿੱਲੀ ਤੇ ਪੰਜਾਬ ਦੇ ਸਰਕਾਰੀ ਦਫਤਰਾਂ ਵਿੱਚ ਤਸਵੀਰਾਂ ਲਾਉਣ ਨਾਲ ਸ਼ੁਰੂ ਹੋਈ ਹੈ। 1970 ਤੱਕ ਭਗਤ ਸਿੰਘ ਦੀ ਸਿਰਫ ਇੱਕ ਤਸਵੀਰ ਹੀ ਜਨਤਾ ਵਿੱਚ ਪ੍ਰਚਲਤ ਸੀ-ਉਹ ਸੀ ਹੇਟ ਤੇ ਖਾਕੀ ਕਮੀਜ਼ ਨਿੱਕਰ ਵਾਲੀ ਤਸਵੀਰ, ਜਿਸ ਲਿਬਾਸ ਵਿੱਚ ਉਸ ਨੇ ਬੀ ਕੇ ਦੱਤ ਨਾਲ ਕੇਂਦਰੀ ਅਸੇਂਬਲੀ ਜਾਂ ਅੱਜ ਦੀ ਪਾਰਲੀਮੈਂਟ 8 ਅਪ੍ਰੈਲ 1929 ਨੂੰ ਬੰਬ ਸਿੱਟਿਆ ਸੀ ਇਹ ਤਸਵੀਰ ਦੋਵਾਂ ਨੇ 4 ਅਪ੍ਰੈਲ 1929 ਨੂੰ ਕਸ਼ਮੀਰੀ ਗੇਟ ਦੇ ਫੋਟੋਗ੍ਰਾਫਰ ਰਾਮ ਨਾਥ ਤੋਂ ਖਿਚਵਾਈ ਸੀ, ਜਿਸਨੇ ਲਾਹੌਰ ਸਾਜ਼ਿਸ਼ ਕੇਸ ਵਿੱਚ ਇਸ ਬਾਰੇ ਗਵਾਹੀ ਵੀ ਦਿੱਤੀ ਸੀ।ਏਹ ਫੋਟੋ ਦੋਵਾਂ ਨੇ ਬੰਬ ਕੇਸ ਵਿੱਚ ਪਰਚਾਰ ਹਿਤ ਹੀ ਖਿਚਾਈਆਂ ਸਨ । ਇਹ ਫੋਟੋ ਭਗਤ ਸਿੰਘ ਦੇ ਸਾਥੀ ਨੇਗੇਟਿਵ ਸਮੇਤ ਫੋਟੋਗ੍ਰਾਫਰ ਤੋਂ ਲੈ ਗਏ ਸਨ। ਇਸਦੀਆਂ ਕਾਪੀਆਂ ਉਹਨਾਂ ਨੇ ਲਾਹੌਰ ਦੇ ਬੰਦੇ ਮਾਤਰਮ )ਉਰਦੂ ਰੋਜ਼ਾਨਾ) ਅਤੇ ਦਿੱਲੀ ਦੇ ਅੰਗਰੇਜ਼ੀ ਰੋਜ਼ਾਨਾ ਹਿੰਦੁਸਤਾਨ ਟਾਇਮਸ ਦੇ ਦਫਤਰਾਂ ਵਿੱਚ ਗੁਪਤ ਤਰੀਕੇ ਨਾਲ ਪੁਚਾ ਦਿੱਤੀਆਂ ਸਨ। ਬੰਦੇ ਮਾਤਰਮ ਨੇ ਪਹਿਲੀ ਵਾਰ 12 ਅਪ੍ਰੈਲ 1929 ਅਤੇ ਹਿੰਦੁਸਤਾਨ ਟਾਇਮਸ ਨੇ 18 ਅਪ੍ਰੈਲ 1929 ਦੇ ਅੰਕ ਵਿੱਚ ਏਹ ਤਸਵੀਰਾਂ  ਪਹਿਲੀ ਵਾਰ ਛਾਪੀਆਂ।ਬੰਦੇ ਮਾਤਰਮ ਅਤੇ ਹਿਦੁਸਟਨ ਟਾਇਮਸ ਦੇ ਇੰਨਾ ਤਾਰੀਖਾਂ ਦੇ ਭਗਤ ਸਿੰਘ ਤੇ ਦੱਤ ਦੀਆਂ ਫੋਟੋ ਵਾਲੇ ਸਫੇ ਇਸ ਲੇਖਕ ਨੇ ਇਸ ਲੇਖਕ ਨੇ ਨੇਸ਼ਨਲ ਅਰਕਾਇਵਸ ਆਫ ਇੰਡੀਆ ਤੋਂ ਹਾਸਲ ਕੀਤੇ ਸਨ।  ਭਗਤ ਸਿੰਘ ਦੇ ਸਾਥੀਆਂ ਨੇ ਦੱਸਿਆ ਹੈ ਕਿ ਰਾਮਨਾਥ ਫੋਟੋਗ੍ਰਾਫਰ ਸਰਕਾਰ ਵਲੋਂ ਫੋਟੋ ਖਿੱਚਣ ਲਈ ਲਾਇਆ ਹੋਇਆ ਸੀ ਅਤੇ ਉਹ ਜੇਲ ਵਿੱਚ ਵੀ ਆਉਂਦਾ ਰਹਿੰਦਾ ਸੀ। ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਰਕਾਰੀ ਰਿਕਾਰਡ ਵਿੱਚ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀਆਂ ਹੋਰ ਤਸਵੀਰਾਂ ਵੀ ਹੋ ਸਕਦੀਆਂ ਹਨ, ਖ਼ਾਸ ਕਰ ਭੁੱਖ ਹੜਤਾਲ ਅਤੇ ਫਾਂਸੀ ਵੇਲੇ ਜਾਂ ਫਾਂਸੀ ਬਾਅਦ ਦੀਆਂ ਫੋਟੋਜ਼। ਪਰ ਕਿਓਂਕੀ ਲਾਹੋਰ ਸਾਜ਼ਿਸ਼ ਕੇਸ ਦੀਆਂ 134 ਫਾਇਲਾਂ ਭਾਰਤ ਜਾਂ ਪੰਜਾਬ ਸਰਕਾਰ ਨੇ ਪਾਕਿਸਤਾਨ ਦੀ ਪੰਜਾਬ ਸਰਕਾਰ ਤੋਂ ਨਕਲ ਜਾਂ ਅਸਲ ਰੂਪ ਵਿੱਚ ਲੈਣ ਲਈ ਕੋਈ ਜਤਨ ਹੀ ਨਹੀਂ ਕੀਤੇ, ਇਸ ਕਰਕੇ ਉਹਨਾਂ ਫਾਇਲਾਂ ਵਿੱਚ ਛੂਪੇ ਰਾਜ਼ ਜਾਂ ਦਸਤਾਵੇਜ਼ ਸਾਹਮਣੇ ਹੀ ਨਹੀਂ ਆ ਰਹੇ। 23 ਮਾਰਚ 2018 ਨੂੰ ਲਾਹੌਰ ਵਿੱਚ ਉਥੋਂ  ਦੇ ਪੰਜਾਬ ਆਰਕਾਇਵਜ਼ ਨੇ ਪਹਿਲੀ ਵਾਰ  ਲਾਹੌਰ ਸਾਜ਼ਿਸ਼ ਕੇਸ ਦੇ ਕੁਝ ਚੋਣਵੇਂ ਦਸਤਾਵੇਜ਼ਾਂ ਦੀ ਨੁਮਾਇਸ਼ ਲਾਈ ਸੀ, ਜਿਸ ਵਿਚੋਂ ਮੈਨੂੰ ਭਗਤ ਸਿੰਘ ਦੇ ਲਿਖੇ ਪੰਜ ਨਵੇਂ ਦਸਤਾਵੇਜ਼ ਲਭ ਗਏ ਸਨ ਜੋ ਮੈਂ ਅੰਗਰੇਜ਼ੀ ਵਿੱਚ ਸੰਪਾਦਤ ਆਪਣੀ ਕਿਤਾਬ ਵਿੱਚ ਸ਼ਾਮਿਲ ਕਰ ਲਏ ਸਨ। ਭਾਰਤ ਤੇ ਪੰਜਾਬ ਸਰਕਾਰ ਨੂੰ ਉਸ ਵੇਲੇ ਇਹ ਫਾਇਲਾਂ ਹਸਲਾ ਕਰਨ ਲਈ  ਲਿਖੇ ਮੇਰੇ ਸਾਰੇ ਖ਼ਤ ਜਾਂ ਈਮੇਲਜ਼ ਨੂੰ ਰੱਦੀ ਦੀ ਟੋਕਰੀ ਹੀ ਨਸੀਬ ਹੋਈ, ਕਿਓਂਕੇ ਕਿਸੇ ਦੀ ਰਸੀਦ ਤੱਕ ਮੇਰੇ ਕੋਲ ਨਹੀਂ ਪਹੁੰਚੀ।

   ਭਗਤ ਸਿੰਘ ਦੀਆਂ ਹਾਸਲ ਸਿਰਫ ਚਾਰ ਅਸਲ ਤਸਵੀਰਾਂ  ਵਿਚੋਂ ਹੇਟ ਵਾਲੀ ਤਸਵੀਰ ਤੋਂ ਪਹਿਲਾਂ ਵਾਲੀ ਤਸਵੀਰ ਵੀ ਪੁਲਿਸ ਹਿਰਾਸਤ ਵਿੱਚ ਖਿਚੀ ਗਈ ਸੀ। 29 ਮਈ 1927 ਤੋਂ 5 ਜੁਲਾਈ 1929 ਤੱਕ ਭਗਤ ਸਿੰਘ ਪਹਿਲੀ ਵਾਰ ਲਾਹੌਰ ਪੁਲਿਸ ਦੀ ਹਿਰਾਸਤ ਵਿੱਚ ਰਿਹਾ, ਜਿਸ ਦੌਰਾਨ ਉਸਤੇ ਭੈੜੀ ਤਰਾਂ ਤਸ਼ਦਦ ਵੀ ਕੀਤਾ ਗਿਆ ਸੀ, ਉਸ ਵੇਲੇ ਵੀ ਕਿਸੇ ਸਰਕਾਰੀ ਫੋਟੋਗ੍ਰਾਫਰ ਨੇ ਉਹਨਾਂ ਦੀ ਪੁਛਤਾਛ ਦੀ ਫੋਟੋ ਖਿਚੀ ਸੀ, ਜਿਸ ਵਿੱਚ ਇੱਕ ਪੁਲਿਸ ਅਫਸਰ ਭਗਤ ਸਿੰਘ ਤੋਂ ਖੁਲੇ ਕੇਸ਼ਾਂ ਨਾਲ ਮੰਜੀ ਤੇ ਬੈਠੇ ਤੋਂ ਪੁਛ ਪੜਤਾਲ ਕਰ ਰਿਹਾ ਹੈ। ਇਹ ਫੋਟੋ ਚੋਰੀ ਨਾਲ ਕਿਸੇ ਵਕੀਲ ਦੇ ਮੁਨਸ਼ੀ ਨੇ ਪੁਲਿਸ ਰਿਕਾਰਡ ਵਿਚੋਂ ਕਢ ਲਈ ਸੀ ਅਤੇ 1947 ਤੋਂ ਬਾਅਦ ਕਿਸੇ ਸਮੇਂ ਉਸੇ ਸੱਜਣ ਨੇ ਇਹ ਫੋਟੋ ਭਗਤ ਸਿੰਘ ਦੇ ਛੋਟੇ ਭਰਾ ਕੁਲਬੀਰ ਸਿੰਘ ਨੂੰ ਦੇ ਦਿੱਤੀ ਸੀ।

      ਭਗਤ ਸਿੰਘ ਦੀ ਇਸ ਤੋਂ ਪਿਛਲੀ ਫੋਟੋ ਵੀ ਅਸਲ ਤੇ ਪਰਮਾਣਿਕ ਹੈ, ਜੋ 1923 ਵਿੱਚ ਨੇਸ਼ਨਲ ਕਾਲਿਜ ਦੇ ਇੱਕ ਗ੍ਰੁਪ ਰੂਪ ਵਿੱਚ ਮਿਲਦੀ ਹੈ। ਇਸ ਫੋਟੋ ਵਿੱਚ ਭਗਤ ਸਿੰਘ ਚਿੱਟੇ ਕੁਰਤੇ ਪਜਾਮੇ ਅਤੇ ਚਿੱਟੀ ਪੱਗ ਵਿੱਚ ਪਿਛਲੀ ਕਤਾਰ ਵਿੱਚ ਸਭ ਤੋਂ ਸੋਹਣਾ ਤੇ ਲੱਮ ਸਲੱਮਾ ਨਜ਼ਰ ਆਉਂਦਾ ਹੈ। ਇਸੇ ਗਰੁਪ ਫੋਟੋ ਵਿਚੋਂ ਇੱਕਲੀ ਭਗਤ ਸਿੰਘ ਦੀ ਚਿੱਟੀ ਪੱਗ ਦੇ ਕੁਰਤੇ ਪਜਾਮੇ ਵਾਲੀ  ਫੋਟੋ ਵਖਰੀ ਕੱਢ ਕੇ ਪ੍ਰਚਲਤ ਹੋਈ ਹੈ।

    ਭਗਤ ਸਿੰਘ ਦੀ ਆਖਰੀ ਤੇ ਕਾਲ ਕਰਮ ਵਿੱਚ ਸਭ ਤੋਂ ਪਹਿਲੀ ਫੋਟੋ ਘਰ ਅੰਦਰ ਕਰੀਬ 11 ਸਾਲ ਦੀ ਉਮਰ ਦੀ ਹੈ, ਜਿਸ ਵਿੱਚ ਉਸ ਕੁਰਤੇ ਪਜਾਮੇ ਤੇ ਚਿੱਟੀ ਪੱਗ ਵਿੱਚ ਕੁਰਸੀ ਤੇ ਬੈਠਾ ਹੈ। ਇਹ ਫੋਟੋ ਪਰਵਾਰ ਨੇ ਕਿਸੇ ਫੋਟੋਗ੍ਰਾਫਰ ਤੋਂ ਖਿਚਵਾਈ ਹੋਣੀ ਹੈ ਤੇ ਸ਼ਾਇਦ ਚੱਕ ਨ 105 ਲਾਇਲਪੁਰ ਬੰਗੇ ਵਾਲੇ ਘਰ ਦੀ ਹੋ ਸਕਦੀ ਹੈ

   ਇੰਨਾ ਚਾਰ ਫੋਟੋਜ ਤੋਂ ਇਲਾਵਾ ਹਾਲੀ ਤੱਕ ਭਗਤ ਸਿੰਘ ਦੀ ਕੋਈ ਹੋਰ ਅਸਲ ਤਸਵੀਰ ਸਾਹਮਣੇ ਨਹੀਂ ਆ ਸਕੀ ਹੈ, ਹਾਲਾਂਕਿ ਲਾਹੌਰ ਸਾਜ਼ਿਸ਼ ਕੇਸ ਦੀਆਂ ਲਾਹੌਰ ਪਈਆਂ 134 ਫਾਇਲਾਂ  ਵਿਚੋਂ ਕੋਈ ਹੋਰ ਫੋਟੋਗ੍ਰਾਫ ਮਿਲ ਵੀ ਸਕਦੀ ਹੈ, ਪਰ ਇਹ ਫਾਇਲਾਂ ਪੰਜਾਬ ਸਰਕਾਰ ਹਾਸਿਲ ਕਰੇ ਤਦ ਹੀ ਮੁਮਕਿਨ ਹੈ, ਭਗਤ ਸਿੰਘ ਦੀਆਂ ਕਈ ਲਿਖਤਾਂ ਵੀ ਉੱਨਾਂ ਫਾਇਲਾਂ ਵਿਚੋਂ ਲਭ ਸਕਦੀਆਂ ਹਨ ।

       ਇੰਨਾ ਚਾਰ ਅਸਲ ਤਸਵੀਰਾਂ ਤੋਂ ਬਿਨਾ ਆਮ ਜਨਤਾ ਤੇ ਕਲਾਕਾਰਾਂ ਨੇ ਭਗਤ ਸਿੰਘ ਦੀਆਂ ਅਨੇਕਾਂ ਕਾਲਪਨਿਕ ਤਸਵੀਰਾਂ ਸਿਰਜੀਆਂ ਹਨ, ਕੁਝ ਉੱਨਾਂ ਵਿੱਚ ਸੁਹਜ ਪਖੋਂ ਚੰਗੀਆਂ ਹਨ, ਪਰ ਜਿਆਦਾਤਰ ਸੁਹਜ ਦੇ ਪਖੋਂ ਭੈੜੀਆਂ ਕਿਰਤਾਂ ਹਨ। ਪੀਲੀ ਪੱਗ ਵਾਲਾ ਚਿਤ੍ਰ ਵੀ ਕਿਸੇ ਕਲਾਕਾਰ ਦਾ ਹੀ  ਸਿਰਜਿਆ ਹੋਇਆ ਹੈ, ਇਸ ਗੀਤ ਨੂੰ ਆਧਾਰ ਮਾਨ ਕੇ-ਮੇਰਾ ਰੰਗ ਦੇ ਬਸੰਤੀ ਚੋਲਾ ਮਾਏ....ਪਰ ਭਗਤ ਸਿੰਘ ਨੇ  ਤਾਂ ਜਿੰਦਗੀ ਭਰ ਪੀਲੀ ਪੱਗ ਨਹੀਂ ਪਹਿਨੀ। ਹਾਂ ਕੁਝ ਸਮਾਂ ਨਨਕਾਣਾ ਸਾਹਿਬ ਸਾਕੇ ਸਮੇਂ ਜਾਂ ਜੈਤੋ ਮੋਰਚੇ ਸਮੇਂ ਉਸਨੇ ਰੋਸ ਵਜੋਂ ਕਾਲੀ ਪੱਗ ਜ਼ਰੂਰ ਬੰਨੀ ਸੀ ਜਿਸਦੀ ਗਵਾਹੀ ਹਿੰਦੀ ਲੇਖਕ ਯਸ਼ਪਾਲ, ਜੋ ਭਗਤ ਸਿੰਘ ਦਾ ਸਕੂਲ ਤੇ ਕਾਲਜ ਦੋਵਾਂ ਵਿੱਚ ਜਮਾਤੀ ਸੀ, ਨੇ ਭਰੀ ਹੈ।

ਅਮਰਜੀਤ ਚੰਦਨ ਅਨੁਸਾਰ ਪੀਲੀ ਜਾਂ ਵਸੰਤੀ ਰੰਗ ਵਾਲਾਂ ਇੱਕ  ਚਿਤ੍ਰ ਅਮਰ ਸਿੰਘ ਨਾਂ ਦੇ ਚਿਤਰਕਾਰ ਨੇ 1975 ਚ ਬਣਾਇਆ ਸੀ, ਜੋ ਚਿਤਰਕਾਰ ਦੇ ਨਾਂ ਤੋਂ ਬਿਨਾ ਇੰਨਾਂ ਪ੍ਰਚਲਤ ਹੋ ਗਿਆ ਕਿ ਕੇਂਦਰੀ ਤੇ ਰਾਜ ਸਰਕਾਰਾਂ ਹੈਟ ਵਾਲਾ ਅਸਲੀ ਚਿਤ੍ਰ ਛਡ ਕੇ ਇਸੇ ਚਿਤ੍ਰ ਨੂੰ ਇਸ਼ਤਹਾਰਾਂ ਵਿੱਚ ਵਰਤਣ ਲਾਗ ਪਈਆਂ। ਵੈਸੇ ਤਾਂ ਕਲਾਕਾਰਾਂ ਨੇ ਭਗਤ ਸਿੰਘ ਦੇ ਸੈਂਕੜੇ ਚਿਤ੍ਰ ਬਣਾਏ ਹਨ, ਹਾਲ ਦੇ ਕਿਸਾਨ ਤੇ ਵਿਦਯਰਥੀ ਸੰਘਰਸ਼ਾਂ ਦੌਰਾਨ ਲੰਡਨ ਰਹਿੰਦੇ ਪੰਜਾਬੀ ਕਲਾਕਾਰ  ਕੰਵਲ ਧਾਲੀਵਾਲ ਨੇ ਵੀ ਇੱਕ ਬਹੂਪਰਤੀ ਚਿਤ੍ਰ ਬਣਾਇਆ ਹੈ, ਜਿਸ ਵਿੱਚ ਭਗਤ ਸਿੰਘ ਦੀ ਅਸਲ ਸ਼ਕਲ ਤੇ ਵਿਚਾਰਾਂ ਦਾ ਸੁਹਜਪੁਰਨ ਸੁਮੇਲ ਵੀ ਮਿਲਦਾ ਹੈ। ਚਿਤ੍ਰ ਵਿੱਚ ਚਿੱਟੀ ਪੱਗ ਉੱਪਰ ਲਾਲ ਹੈਟ ਨੂੰ ਕਲਤਮਕ ਤਰੀਕੇ ਨਾਲ ਕਿਸਾਨ ਤੇ ਹੋਰ ਲੋਕ ਲਹਿਰਾਂ ਦੇ ਪ੍ਰੇਰਣਾ ਸਰੋਤ ਨਾਲ ਜੋੜ ਕੇ ਪੇਸ਼ ਕੀਤਾ ਹੈ। ਕੀ ਪੰਜਾਬ ਸਰਕਾਰ ਆਪਣੇ ਦਫਤਰਾਂ ਵਿੱਚ ਇਹ ਚਿਤ੍ਰ ਲਗਾਉਣਾ ਚਾਹੇਗੀ? ਹਾਲਾਂਕਿ ਇਹ ਚਿਤ੍ਰ ਮੁੱਖ ਮੰਤਰੀ ਦੇ ਇਨਕਲਾਬ ਜਿੰਦਬਦ ਨਾਅਰੇ ਦਾ ਕਲਾਤਮਕ ਅਕਸ ਹੈ। ਅਸਲੀਅਤ ਇਹ ਹੈ ਕਿ ਸਰਕਾਰੀ ਦਫਤਰਾਂ ਤੇ ਇਸ਼ਤਹਾਰਾਂ ਵਿੱਚ ਇਤਿਹਾਸਿਕ ਵਿਅਕਤੀਆਂ ਦੇ ਸਾਰੀ ਦੁਨੀਆਂ ਵਿੱਚ ਸਿਰਫ ਕੇਮਰਾ ਫੋਟੋ ਹੀ ਇਸਤੇਮਾਲ ਹੁੰਦੇ ਹਨ ਤੇ ਏਹੋ ਵਾਜਬ ਵੀ ਹੈ।

  ਜੇ ਕੋਈ ਸਰਕਾਰ ਭਗਤ ਸਿੰਘ ਦੀ ਤਸਵੀਰ ਦਫਤਰਾਂ ਜਾਂ ਇਸ਼ਤਿਹਾਰਾਂ ਵਿੱਚ ਵਰਤਣਾ ਚਾਹੁੰਦੀ ਹੈ, ਤਾਂ ਨੈਤਿਕ ਤੇ ਕਾਨੂਨੀ ਤੌਰ ਤੇ  ਉਸਦੀ ਅਸਲ ਤਸਵੀਰ ਹੀ ਵਰਤਣੀ ਚਾਹੀਦੀ ਹੈ। ਭਗਤ ਸਿੰਘ ਦਾ ਪਰਵਾਰ ਤੇ ਉਸਤੇ ਖੋਜ ਕਰਨ ਵਾਲੇ ਵਿਦਵਾਨ ਵੀ ਲੰਬੇ ਸਮੇਂ ਤੋਂ ਇਹ ਮੰਗ ਕਰਦੇ ਰਹੇ ਹਨ।

*ਚਮਨ ਲਾਲ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਸੇਵਾ ਮੁਕਤ ਪ੍ਰੋਫ਼ੇੱਸਰ ਅਤੇ ਭਗਤ ਸਿੰਘ ਅਰਕਾਇਵਜ਼ ਦਿੱਲੀ ਦੇ ਆਨਰੇਰੀ ਸਲਾਹਕਾਰ ਹਨ

 prof.chaman@gmail.com