Tuesday 23 February 2021

The Burning Flame of Patriotism-Sardar Ajit Singh-Remembering on 140th Birth Anniversary

  

The Burning Flame of Patriotism-Sardar Ajit Singh-Remembering on 140th Birth Anniversary

                                                Chaman Lal*

        Sardar Ajit Singh, uncle of more famous Indian hero Bhagat Singh was born on 23rd February 1881 at Khatkar Kalan village in then Jalandhar district of pre-partition Punjab, the month and year in which The Tribune also came into existence in Lahore. The ancestors of Ajit Singh had come over to village Garh Kalan, as it was named earlier, from Narli village in Amritsar district, in a marriage contract with the local feudal lord and the fort home of the owner was given as Khat (Dowry) as was called in Punjabi. The village came to be known as Khatkar Kalan later. During Ranjit Singh regime, a Sikh national flag used to be unfurled in family yard, the place was called Jhndaji. The ancestors took part in Anglo Sikh wars against Britishers in 1845-46, for which they lost some jagirs. Grandfather of Ajit Singh, Kishan Singh (father of Bhagat Singh) and Swaran Singh, three brothers, was Fateh Singh, who used to narrate that how he was approached to cooperate with Britishers to recover jagirs, but he bluntly refused to cooperate with them, even if it meant loss of more jagir. While Arjan Singh, father of three brothers, was a staunch nationalist, an uncle Surjan Singh was a British toady, to whom Ajit Singh reacted very sharply from childhood. All three brothers had their Matriculation from Sain Das Anglo Sanskrit school Jalandhar, which still exists. Later Ajit Singh had his law education from Bareilly college. During his college days in Bareilly in 1903, Ajit Singh with elder brother Kishan Singh had gone to Delhi to meet Indian Princes, who had come to attend Delhi Durbar called by Viceroy Lord Curzon. They tried to impress upon princes to fight against British rulers. They were in close touch with Motilal Ghosh, proprietor of Amrit Bazar Patrika from Calcutta and Kali Purson Chatterjee editor of The Tribune at that time. In 1903, Ajit Singh was married to Harnam Kaur, adopted daughter of Dhanpat Rai of Kasur of Sufi faith.

   This was beginning of revolutionary activities of Ajit Singh, who was 22 at that time. Both brothers attended 1906 Congress session at Calcutta, which was presided over by Dada Bhai Naroji. They sided with Bal Gangadhar Tilak variant of Congress party. Returning to Punjab, they formed Bharat Mata society, which was called Anjuman-i-Mohabban-e-Watan in Urdu and started holding its meetings in their office called Bharat Mata Mandir. Society published many strong anti-British pamphlets in Urdu, sold from Bharat Mata Book Centre.  Other members of society were Sufi Amba Prasad, Ghasita Ram, poet Lal Chand Falak, Nand Kishore Mehta, Lala Ramsaran Dass, Dhanpat Rai, Pindi Das, Jaswant Rai, proprietor of The Panjabee, Zia Ullah etc. 1907 was the fiftieth anniversary year of 1857 war of independence against British rulers. Three black laws were brought against farmers of Punjab at that time-1. The Punjab Land colonisation Bill of 1906, which introduced inheritance by primogeniture, threatening the lands of farmers to be snatched as they are fearing now.   The Bari Doab canal act by which rates of water were increased, and 25% increase in revenue rates.  

          Between March and May a number of meetings were held in different cities of Punjab to oppose the three laws, described as black laws by farmers. On 22nd March 1907 at one of the largest meetings held at Lyallpur, Lala Banke Dayal, editor Jhang Syal recited his now classic poem-Pagdi Sambhal Jatta and afterwards the movement of peasantry got the nomenclature of Pagdi Sambhal Jatta movement. Lord Morley, Secretary of State for India told British Parliament that in all 33 meetings were held in Punjab, out of which Ajit Singh had addressed 19 meetings as main speaker. Ajit Singh was a powerful speaker and audience remained spell bound. One of most effective speech which he delivered on 21st April at Rawalpindi, was described highly seditious by British officials and a case under 124-A of sedition was registered against him later. Lord Kitchener, Commander-in-chief of British forces in India was so terrified by farmers becoming rebellious that he reported about military and police as no more reliable, since most of jawans in these forces came from peasant homes.  Ultimately the three laws were cancelled in May 1907, but Lala Lajpat Rai was arrested on 9th May and Ajit Singh on 2nd June 1907. Both were deported to Mandalay prison in Burma for six months under regulation-III of 1818. Lala Lajpat Rai had petitioned British officials about his unjust detention, but Ajit Singh did not petition. Both were released on 11th November 1907.

    In between Bhagat Singh was born on 28th September 1907 and Swarn Singh and Kishan Singh, who also were jailed during farmers movement, had also been released from prisons around the time, so he was named as Bhagan Wala-Bhagat Singh.

  In December 1907 Ajit Singh and Sufi Amba Prasad attended Congress session at Surat, where Tilak presented him with a Taj-Crown, as king of peasantry, which still is preserved. After return from Surat, they set up Tilak Ashram in Lahore to propagate Tilak’s ideas.

           As British officials were getting very hostile and Ajit Singh could be arrested and even executed in some case, he along with Sufi Ambaprasad and few more, left for Iran from Karachi by ship. Then his life as globe trotter began, in similar trajectory as with Udham Singh and Netaji Subhash Bose. He took the name Mirza Hassan Khan and staying till 1914 in Iran, Turkey, Paris and Switzerland,  reached Brazil, where he spent 18 years of his life from 1914 to 1932. From 1932 to 1938, he remained in Europe-in Switzerland mostly. Every where he was teaching oriental languages to foreigners for living and he had learnt forty languages. Family got first news of him from his letter to his father-in-law Dhanpat Rai in 1912 and then only in 1928, when Agnes Smedley an American sympathiser author of Indian and Chinese revolutionaries wrote to B S Sandhu(Bhagat Singh)  on 17th March 1928 c/o Avinash Chander ( A C) Bali at Lahore informing him of Ajit Singh Address in Rio-de-janairo. A C Bali, who was first puzzled, later opened the letter. A C Bali who was part of Bhagat Singh movement in Lahore, later remained senior journalist as part of The Tribune. He described this in his article on Ajit Singh in a collection. As per Bali, Bhagat Singh’s last wish before being executed was –‘his uncle may not be allowed to die in foreign country’.  Bhagat Singh had been trying to get his uncle’s whereabouts through his friends especially Amar Chand, who has gone to US for higher studies. Ajit Singh also tried to get Bhagat Singh out of India to save him from gallows.

     There is a long torturous story of Ajit Singh life in exile, where in Italy, he even created Azad Hind Lashkar of 11000 army men, met Netaji Subhas Bose in Italy, in Switzerland, he met Lala Hardyaland Champak Raman Pillai; Lenin and Trotsky, also Musolini. Finally, due to intervention of Jawahar Lal Nehru, who had become interim Prime Minister of India, Ajit Singh was released from a prison in Germany and returned to India via London on 7th March 1947, spending two months in London with Indian nationalists to recuperate from ill health. In Delhi, he was guest of Pandit Nehru. After return to Lahore on 9th April, hewas given tumultuous welcome. To recuperate, he went to Dalhousie in July 1947, to return by September, but on 14-15th August 1947 midnight, after listening to Pandit Nehru’s Tryst with Destiny speech, he felt overwhelmed and by saying Jai Hind, he breathed his last at about 3.30 am. He was to address public meeting to celebrate Indian freedom after day break. Now his memorial at Panjpola in Dalhousie is a place for paying tributes to the great revolutionary freedom fighter and leader of Indian farmers struggle for justice!

 








               अजीत सिंह-देशभक्ति और भारतीय किसान मुक्ति की ज्वलंत मशाल

                        (140वें जन्मोत्सव पर)       चमन लाल*

 

        अपने लेख  स्वाधीनता संग्राम में पंजाब का पहला उभार  में भगत सिंह ने लिखा है - जो युवक लोकमान्य के प्रति विशेष रूप से आकर्षित हुए थे, उनमें कुछ पंजाबी नौजवान भी थे। ऐसे ही दो पंजाबी जवान किशन सिंह और मेरे आदरणीय चाचा स. अजीत सिंह जी थे।

      अजीत सिंह का जनम 23 फरवरी 1881 को ज़िला जलंधर के खटकड़ कलां गाँव में हुआ, भगत सिंह के पिता किशन सिंह उनके बड़े भाई तथा स्वर्ण सिंह छोटे भाई थे, जो 23 साल की ही उम्र में आज़ादी संग्राम के दौरान जेल में मिले तपेदिक रोग से गुज़र गए थे। तीनों के पिता अर्जन सिंह उन दिनों आज़ादी संग्राम की वाहक कांग्रेस पार्टी से जुड़े हुए थे और तीनों भाई भी उसी से जुड़े। तीनों भाइयों ने साईं दास एंग्लो संस्कृत स्कूल जलंधर से मैट्रिक की परीक्षा पास की और अजीत सिंह ने 1903-4 में बरेली कालेज से कानून की पढ़ाई की, 1903 में ही उनका विवाह कसूर के सूफी विचारों वाले धनपत राय की पोषित पुत्री हरनाम कौर से हुआ। 1906 की कलकत्ता कांग्रेस, जिसकी अध्यक्षता दादा भाई नारोजी ने की थी, और जहां वे तिलक से बेहद प्रभावित हुए थे, से लौट कर दोनों भाइयों-किशन सिंह और अजीत सिंह ने भारत माता सोसाइटी या अंजुमन-मुहब्बाने वतन की स्थापना की और अंग्रेज़ विरोधी किताबचे छापने शुरू किए।

         1907 में अंग्रेज़ सरकार तीन किसान विरोधी कानून लेकर आयी, जिसके विरुद्ध पंजाब के किसानों में भयंकर रोष की भावना पैदा हुई। अजीत सिंह ने आगे बढ़ कर किसानों को संगठित किया और पूरे पंजाब में रोष मीटिंगों की सिलसिला शुरू हुआ, जिनमें पंजाब के वरिष्ठ कांग्रेस नेता लाला लाजपत राय को बुलाया गया। इन तीन कानूनों का जिक्र भगत सिंह ने अपने उपरोक्त लेख में किया है-नया कालोनी एक्ट, जिसके तहत किसानों की ज़मीन जब्त हो सकती थी, बढ़ा हुआ मालिया (Revenue) और बारी दोआब नहर के पानी के बढ़े हुए दर। मार्च 1907 की लायलपुर की एक बड़ी सभा में झंग स्याल पत्रिका के संपादक लाला बाँके दयाल , जो पुलिस की नौकरी छोड़ आंदोलन में शामिल हो गए थे, ने एक मार्मिक कविता-पगड़ी संभाल जट्टा पढ़ी, जिसमें किसानों के शोषण की व्यथा वर्णित है, जो इतनी लोकप्रिय हुई कि उस किसान प्रतिरोध का नाम ही कविता के नाम पर पगड़ी संभाल जट्टा आंदोलन पड गया, जिसका असर 113 साल बाद 2020-21 के किसान आंदोलन पर साफ देखा जा सकता है, जब किसानों को फिर अपनी ज़मीन छिनने का डर पैदा हुआ है। 21 अप्रैल 1907 में रावलपिंडी की ऐसी ही बड़ी मीटिंग में अजीत सिंह ने जो भाषण दिया, उसे अंग्रेज़ सरकार ने बहुत ही बागी और देशद्रोही (seditious) भाषण माना और आज की ही तरह उन पर दफा 124-ए के तहत बाद में केस दर्ज किया। पंजाब भर में ऐसी 33 मीटिंगें हुई, जिनमें से 19 में अजीत सिंह ही मुख्य वक्ता थे। भारत में अंग्रेज़ सेना के कमांडर लार्ड किचनर को आशंका हुई कि इस आंदोलन से सेना  और पुलिस के किसान घरों के बेटे बग़ावत कर सकते हैं और पंजाब के लेफ्टिनेंट गवर्नर ने भी अपनी रिपोर्ट में ऐसी ही आशंका जताई तो अंग्रेज़ सरकार ने मई 1907 में ही ये कानून रद्द कर दिये, लेकिन आंदोलन के नेताओं-लाला लाजपत राय और अजीत सिंह को 1818 की रेगुलशन-3 में छह महीने के लिये बर्मा (जो उन दिनों भारत का हिस्सा था) की मांडले जेल में निष्कासित कर दिया, जहां से उन्हें 11 नवंबर 1907 को रिहा किया गया। मांडले से लौटते ही अजीत सिंह, सूफी अम्बाप्रसाद के साथ दिसंबर 1907 कि सूरत कांग्रेस में भाग लेने गए, जहां लोकमान्य तिलक ने अजीत सिंह को किसानों का राजा कह कर एक ताज पहनाया , जो आज भी बंगा के भगत सिंह संग्रहालय में प्रदर्शित है। सूरत से लौट कर अजीत सिंह ने पंजाब में तिलक आश्रम की स्थापना की, जो उनके विचारों का प्रसार करता था।

     अंग्रेज़ सरकार उनके विद्रोही विचारों के कारण उनके खिलाफ कुछ बड़ी कार्रवाई करने की योजना बना रही थी, जिसे देखते हुए अगस्त-सितंबर 1909 में सूफी अंबा प्रसाद के साथ अजीत सिंह कराची से समुद्री जहाज पर सवार होकर ईरान चले गए। अब उनका नाम मिर्ज़ा हसन खान था, जिस नाम से बाद में उनका ब्राज़ील का पासपोर्ट भी बना।1914 तक ईरान, तुर्की, पेरिस, जर्मनी व स्विट्ज़रलेंड में रह कर, जहां वे कमाल पाशा, लेनिन, ट्रोट्स्की जैसे विदेशी क्रांतिकारियों व लाला हरदयाल, वीरेंदर चट्टोपाध्याय  और चम्पक रमन पिल्लै जैसे भारतीय क्रांतिकारियों से मिले। मुसोलिनी से भी वे वहीं मिले थे।1914 में वे ब्राज़ील चले गए और 18 साल तक वहीं रहे। वहाँ वे गदर पार्टी के संपर्क में रहे, गदरी क्रांतिकारी रत्न सिंह तथा बाबा भगत सिंह बिलगा से वे मिलते रहे। स्वास्थ्य संबंधी कारणों से वे कुछ समय अर्जनटीना में भी रहे। जीविका के लिए वे विदेशियों को भारतीय भाषाएँ पढाते थे और भाषा प्रोफेसर पद पर भी रहे, चालीस भाषाओं के वे ज्ञाता हो चुके थे।  परिवार को अपना पहला पत्र 1912 में उन्होंने अपने ससुर धनपत राय को लिखा था। भगत सिंह अपने चाचा के खोज खबर के लिये अपने मित्रों को लिखते रहते थे, उसी के जवाब में प्रसिद्ध लेखिका व भारतीय क्रांतिकारियों की हमदर्द एगनेस स्मेडली ने मार्च 1928 में बी एस॰संधू लाहौर के नाम पत्र में उनका ब्राज़ील का पता भेजा। अजीत सिंह भतीजे भगत सिंह को बाहर बुलाना चाहते थे और भगत सिंह को ये फिक्र था कि उनके चाचा विदेश में ही न गुज़र जाए।

    1932 से 1938 तक अजीत सिंह यूरोप के कई देशों , लेकिन ज़्यादातर स्विट्जरलेंड में रहे। द्वितीय विश्व युद्ध के दौरान वे इटली में आ गए थे। इटली में वे नेताजी सुभाष बोस से मिले और वहाँ 11000 सैनिकों का आज़ाद हिन्द लश्कर भी बनाया। फ़्रेंड्स ऑफ इंडिया संगठन जिसके अध्यक्ष मुसोलिनी के करीबी सांसद ग्रे थे, अजीत सिंह उसके महा सचिव और इकबाल शैदाई उसके उपाध्यक्ष थे। विश्व युद्ध समाप्त होने पर उन्हें खराब स्वास्थ्य के बावजूद  जर्मनी की जेल में क़ैद रखा गया और उन्हें छुड़ाने के लिए अन्तरिम प्रधान मंत्री जवाहर लाल नेहरू को दखल देना पड़ा। रिहा होने के बाद दो महीने लंदन में रह कर उन्होंने स्वस्थ होने पर ध्यान दिया और 7 मार्च 1947 को वे 38 साल बाद भारत लौटे। दिल्ली में वे प्रधान मंत्री नेहरू के व्यक्तिगत मेहमान रहे और 9 अप्रैल को वे जब लाहौर पहुंचे तो उनका ज़बरदस्त  स्वागत किया गया। खराब स्वास्थ्य के कारण वे गाँव नहीं जा सके और उन्हें स्वास्थ्य लाभ के लिए जुलाई 1947 में डलहौज़ी जाना पड़ा। वहीं पर 14-15 अगस्त 1947  की मध्य रात में हिंदुस्तान में ब्रिटिश राज खत्म होने पर प्रधान मंत्री नेहरू का भाषण सुन कर सुबह करीब 3.30 पर उन्होंने जय हिन्द कह कर सदा के लिए आँखें मूँद लीं। डलहौज़ी में ही उनका स्मारक पंजपूला पर बना है, जहां अब हजारों लोग उन्हें श्रद्धांजलि देते हैं। देशभक्ति की इस ज्वलंत ज्योति का पटाक्षेप आज़ादी की ताज़ी हवा से हुआ।

Xxxxxxxxxx

  किसान आंदोलनः भगत सिंह के चाचा अजीत सिंह जिन्होंने छेड़ा था पगड़ी संभाल जट्टा आंदोलन - BBC News हिंदी











       ਦੇਸ਼ ਭਗਤੀ ਦੀ ਬਲਦੀ ਮਸ਼ਾਲ –ਸਰਦਾਰ ਅਜੀਤ ਸਿੰਘ

           (140ਵੇਂ ਜਨਮ ਜਸ਼ਨ ਤੇ ਯਾਦ ਕਰਦਿਆਂ )

                                                   ਚਮਨ ਲਾਲ*

      ਹਿੰਦੁਸਤਾਨ ਦੇ ਸਭ ਤੋਂ ਵੱਧ ਮਕਬੂਲ ਇਨਕਲਾਬੀ ਹੀਰੋ ਭਗਤ ਸਿੰਘ ਦੇ ਚਾਚਾ ਅਤੇ ਆਦਰਸ਼  ਸਰਦਾਰ ਅਜੀਤ ਸਿੰਘ ਦਾ ਜਨਮ 23 ਫਰਵਰੀ 1881 ਨੂੰ ਵੰਡ ਪੂਰਬਲੇ ਪੰਜਾਬ ਦੇ ਜ਼ਿਲਾ ਜਲੰਧਰ ਦੇ ਪਿੰਡ ਖਟਕੜ ਕਲਾਂ ਵਿੱਚ ਹੋਇਆ ਸੀ। ਇਸੇ ਮਹੀਨੇ ਅਤੇ ਸਾਲ ਵਿੱਚ ਲਾਹੌਰ ਤੋਂ ਦੀ ਟ੍ਰਿਬਯੂਨ ਵੀ ਸ਼ੁਰੂ ਹੋਇਆ ਸੀ। ਅਜੀਤ ਸਿੰਘ ਹੁਰਾਂ ਦੇ ਪੁਰਖੇ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਨਾਰਲੀ ਤੋਂ ਇਥੇ ਆਕੇ ਵਸੇ ਸਨ, ਜਿਸਦੀ ਆਪਣੀ ਦਿਲਚਸਪ ਕਹਾਣੀ ਹੈ। ਉਹਨਾਂ ਦੇ ਪੁਰਖਿਆਂ ਵਿਚੋਂ ਇੱਕ ਜਵਾਨ ਮੁੰਡਾ ਆਪਣੇ ਸਵਰਗੀ ਰਿਸ਼ਤੇਦਾਰ ਦੇ ਫੁੱਲ ਪਾਉਣ ਲਈ ਪਿੰਡ ਤੋਂ ਪੈਦਲ ਹਰਿਦ੍ਵਾਰ ਜਾ ਰਿਹਾ ਸੀ। ਰਸਤੇ ਵਿੱਚ ਜਦੋਂ ਸ਼ਾਮ ਹੋਈ ਤਾਂ ਇੱਕ ਹਵੇਲੀ ਸਾਹਮਣੇ ਰੁਕ ਕੇ ਉਸਨੇ ਕਿਸੇ ਵਿਅਕਤੀ ਨੂੰ ਪੁੱਛਿਆ ਕਿ ਉਸਨੂੰ ਰਾਤ ਰੁਕਣ ਦੀ ਜਗਾ ਮਿਲ ਸਕਦੀ ਹੈ? ਵਿਅਕਤੀ ਨੇ ਹਵੇਲੀ ਦੇ ਮਾਲਿਕ ਤੋਂ ਪੁਛ ਕੇ ਉਸ ਜਵਾਨ ਨੂੰ ਅੰਦਰ ਸੱਦ ਲਿਆ। ਹਵੇਲੀ ਦੇ ਮਾਲਿਕ ਨੇ ਉਸਨੂੰ ਦੇਖ ਕੇ ਚੰਗੀ ਮਹਿਮਾਨ ਨਵਾਜ਼ੀ ਕੀਤੀ, ਉਹਨਾਂ ਦੀ ਇੱਕੋ ਇੱਕ ਧੀ ਨੂੰ ਇਹ ਜਵਾਨ ਚੰਗਾ ਲੱਗਿਆ। ਹਵੇਲੀ ਵਾਲਿਆਂ ਪੁੱਛਿਆ ਕਿ ਕੀ ਉਹ ਵਿਆਹਿਆ ਹੋਇਆ  ਹੈ? ਜਵਾਨ ਦੇ ਇਨਕਾਰ ਕਰਨ ਤੇ ਹਵੇਲੀ ਵਾਲਿਆਂ ਉਸਨੂੰ ਵਾਪਸੀ ਤੇ ਵੀ ਰੁਕਣ ਦਾ ਸੱਦਾ ਦਿੱਤਾ ਅਤੇ ਵਾਪਸੀ ਤੇ ਜਵਾਨ ਨੂੰ ਆਪਣੀ ਧੀ ਵਿਆਹੁਣ ਦੀ ਪੇਸ਼ਕਸ਼ ਕੀਤੀ, ਪਰ ਇਸ ਸ਼ਰਤ ਤੇ ਕਿ ਵਿਆਹ ਬਾਅਦ ਇਸੇ ਪਿੰਡ ਦੀ ਹਵੇਲੀ ਜਿਸਨੂੰ ਗੜ੍ਹ ਕਲਾਂ (ਕਿਲਾ) ਕਿਹਾ ਜਾਂਦਾ ਸੀ, ਆਕੇ ਰਹੈ । ਜਵਾਨ ਨੇ ਸ਼ਰਤ ਮਨਜ਼ੂਰ ਕੀਤੀ ਅਤੇ ਉਸਨੂੰ ਰਿਵਾਜ ਮੁਤਾਬਕ ਖੱਟ ਯਾਨੀ ਦਾਜ ਵਿੱਚ ਹਵੇਲੀ ਦਿੱਤੀ ਗਈ, ਜਿਸ ਤੋਂ ਬਾਅਦ ਪਿੰਡ ਦਾ ਨਾਂ ਹੀ ਖੱਟ ਗੜ੍ਹ ਕਿਲਾ ਤੇ ਫਿਰ ਪੱਕ ਕੇ ਖਟਕੜ ਕਲਾਂ ਪੈ ਗਿਆ। ਇਹ ਵੇਰਵੇ ਅਜੀਤ ਸਿੰਘ ਨੇ ਆਪਣੀ ਸਵੈ ਜੀਵਨੀ Buried Alive ਅਰਥਾਤ ਜ਼ਿੰਦਾ ਦਫ਼ਨ ਵਿੱਚ ਦਿੱਤੇ ਹਨ। ਅਜੀਤ ਸਿੰਘ ਦੇ ਪੁਰਖਿਆਂ ਨੇ ਖਾਲਸਾ ਰਾਜ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੀ ਸੇਵਾ ਨਿਭਾਈ ਅਤੇ ਉਹਨਾਂ ਦੇ ਖੁੱਲੇ ਵਿਹੜੇ ਵਿੱਚ ਸਿੱਖ ਕੌਮੀ ਝੰਡਾ ਝੂਲਦਾ ਸੀ, ਉਸ ਜਗਾ ਨੂੰ ਹੀ ਝੰਡਾਜੀ  ਕਿਹਾ ਜਾਂਦਾ ਸੀ। ਕੁਝ ਪੀੜ੍ਹੀਆਂ ਮਗਰੋਂ ਜਦ ਨਾਰਲੀ ਪਿੰਡ ਵਾਲਿਆਂ ਮੁੜ ਪਿੰਡ ਆਉਣ ਲਈ ਗੁਜ਼ਾਰਿਸ਼ ਕੀਤੀ ਤਾਂ ਪੁਰਖਿਆਂ ਨੇ ਝੰਡਾ ਜੀ ਸਥਾਪਤ ਕਰਨ ਕਰਕੇ ਮਨਾ ਕਰ ਦਿੱਤਾ। ਅੰਗਰੇਜ਼ੀ ਰਾਜ ਦੌਰਾਨ ਉਹਨਾਂ ਦੀ ਕੁਝ ਜਾਇਦਾਦ ਖੋਹੀ ਗਈ ਤਾਂ ਮਜੀਠੀਆਂ ਪਰਵਾਰ ਦੇ ਪੁਰਖੇ ਸੂਰਤ ਸਿੰਘ ਮਜੀਠੀਆ ਨੇ ਉਹਨਾਂ ਦੇ ਪੁਰਖੇ ਫਤਹਿ ਸਿੰਘ ਨੂੰ ਅੰਗਰੇਜ਼ਾਂ ਦਾ ਸਾਥ ਦੇਣ ਤੇ ਜਾਇਦਾਦ ਵਾਪਸ ਹੋਣ ਦਾ ਮਸ਼ਵਰਾ ਦਿੱਤਾ ਜਿਸਨੂੰ ਫਤਹਿ ਸਿੰਘ ਨੇ ਘਿਰਣਾ ਨਾਲ ਠੁਕਰਾ ਦਿੱਤਾ। ਅਜੀਤ  ਸਿੰਘ, ਉਹਨਾਂ ਤੋਂ ਵੱਡੇ ਭਰਾ ਕਿਸ਼ਨ ਸਿੰਘ ਅਤੇ ਛੋਟੇ ਭਰਾ ਸਵਰਨ ਸਿੰਘ ਦੇ ਪਿਤਾ ਅਰਜਨ ਸਿੰਘ ਸਿੰਘ ਪੱਕੇ ਕੌਮ ਪ੍ਰਸਤ ਸਨ ਪਰ ਅਰਜਨ ਸਿੰਘ ਦਾ ਇੱਕ ਭਰਾ ਸੁਰਜਨ ਸਿੰਘ ਅੰਗਰੇਜ਼ ਪ੍ਰਸਤ ਸੀ, ਅਜੀਤ ਸਿੰਘ ਇਸ ਗੱਲ ਨੂੰ ਬੜਾ ਘਿਰਣਿਤ ਸਮਝਦੇ ਸਨ ।

  ਤਿੰਨਾਂ ਭਰਾਵਾਂ ਨੇ ਸਾਈਂ ਦਾਸ ਏਂਗਲੋ ਸਕੂਲ ਜਲੰਧਰ ਤੋਂ ਮੈਟ੍ਰਿਕ ਪਾਸ ਕੀਤੀ ਅਤੇ ਅਜੀਤ ਸਿੰਘ ਨੇ ਲਾਹੌਰ ਦੇ ਡੀ ਏ ਵੀ ਕਾਲਜ ਅਤੇ ਉਸ  ਤੋਂ ਬਾਅਦ ਬਰੇਲੀ ਕਾਲਜ ਤੋਂ ਕਨੂੰਨ ਦੀ ਪੜ੍ਹਾਈ ਕੀਤੀ। ਇਥੇ ਰਹਿੰਦੇ ਹੀ ਉਹ ਤੇ ਕਿਸ਼ਨ ਸਿੰਘ 1903 ਵਿੱਚ ਲਾਰਡ ਕਰਜ਼ਨ ਦੇ ਬੁਲਾਏ ਦਿੱਲੀ ਦਰਬਾਰ ਵਿੱਚ ਭਾਰਤੀ ਰਾਜਿਆਂ ਨੂੰ ਮਿਲਣ ਗਏ ਅਤੇ ਉਹਨਾਂ ਨੂੰ ਅੰਗਰੇਜ਼ਾਂ ਦੇ ਖਿਲਾਫ਼ ਹੋਣ ਲਈ ਪ੍ਰੇਰਿਆ। 1903 ਵਿੱਚ ਹੀ ਉਹਨਾਂ ਕਸੂਰ ਦੇ ਸੂਫੀ ਮਤ ਧਾਰਨੀ ਧਨਪਤ ਰਾਇ ਦੀ ਪਾਲੀ ਹੋਈ ਧੀ ਹਰਨਾਮ ਕੌਰ ਨਾਲ ਸ਼ਾਦੀ ਕੀਤੀ।

     1906 ਵਿੱਚ ਦੋਵਾਂ ਭਰਾਵਾਂ ਨੇ ਕਲਕੱਤਾ ਕਾਂਗਰਸ ਵਿੱਚ ਹਾਜ਼ਰੀ ਭਰੀ, ਜਿਸ ਦੀ ਪਰਧਾਨਗੀ ਦਾਦਾ ਭਾਈ ਨਾਰੋਜੀ ਨੇ ਕੀਤੀ ਸੀ। ਉਥੇ ਉਹ ਤਿਲਕ ਤੋਂ ਪ੍ਰਭਾਵਿਤ ਹੋਕੇ ਆਏ। ਬਿਪਨ ਚੰਦਰ ਪਾਲ ਤੋਂ ਵੀ ਉਹ ਬਹੁਤ ਪਰਭਾਵਿਤ ਸਨ, ਜਿਨ੍ਹਾਂ ਬਾਰੇ ਅਜੀਤ ਸਿੰਘ ਨੇ ਇੱਕ ਬੜਾ ਭਾਵੁਕ ਲੇਖ ਲਿਖਿਆ ਸੀ। 1907 ਭਾਰਤ ਦੇ ਪਹਿਲੇ ਆਜ਼ਾਦੀ ਸੰਗਰਾਮ ਦੀ ਪੰਜਾਹਵੀਂ ਵਰੇਗੰਢ ਦਾ ਸਾਲ ਸੀ ਅਤੇ ਇਸੇ ਸਾਲ ਅੰਗਰੇਜ਼ ਸਰਕਾਰ ਨੇ ਤਿੰਨ ਕਿਸਾਨ ਵਿਰੋਧੀ ਕਾਨੂੰਨ ਬਣਾਏ, ਜਿੰਨਾਂ ਨੂੰ ਕਿਸਾਨਾਂ ਨੇ ਕਾਲੇ ਕਾਨੂੰਨ ਗਰਦਾਨਿਆ। ਤਿਲਕ ਤੋਂ ਪ੍ਰਭਾਵਿਤ ਹੋਕੇ ਅਜੀਤ ਸਿੰਘ ਨੇ ਭਾਰਤ ਮਾਤਾ ਸੋਸਾਇਟੀ ਬਣਾਈ ਜਿਸ ਦਾ ਉਰਦੂ ਨਾਂ ਅੰਜੁਮਨ ਮੁਹੱਬਾਣੇ ਵਤਨ ਸੀ, ਜਿਸ ਦਾ ਦਫ਼ਤਰ ਭਾਰਤ ਮਾਤਾ ਮੰਦਿਰ ਨੂੰ ਬਣਾਇਆ ਗਿਆ। ਇਸ ਸੋਸਾਇਟੀ ਵਿੱਚ ਤਿੰਨੇ ਭਰਾਵਾਂ ਤੋਂ ਇਲਾਵਾ ਸੂਫੀ ਅੰਬਾ ਪ੍ਰਸਾਦ, ਘਸੀਟਾ ਰਾਮ, ਪਿੰਡੀ ਦਾਸ, ਧਨਪਤ ਰਾਇ, ਦੀ ਪੰਜਾਬੀ ਅਖ਼ਬਾਰ ਦੇ ਮਾਲਿਕ ਜਸਵੰਤ ਰਾਇ , ਨੰਦ ਕਿਸ਼ੋਰ ਮਹਿਤਾ, ਲਾਲ ਚੰਦ ਫਲਕ , ਰਾਮਸਰਨ ਦਾਸ ਆਦਿ ਬਿੱਲ , ਜਿਸ ਰਾਹੀਂ ਕਿਸਾਨਾਂ ਦੀ ਜ਼ਮੀਨ ਤੱਕ ਜ਼ਬਤ ਕੀਤੀ ਜਾ ਸਕਦੀ ਸੀ, ਜਿਵੇਂ ਅੱਜ ਦੀ ਕਿਸਾਨ ਲਹਿਰ ਨੂੰ ਡਰ ਹੈ, 25% ਮਾਲੀਆ ਵਧਾਉਣਾ ਅਤੇ    ਤਿੰਨ ਕਾਲੇ ਕਨੂੰਨਾਂ ਵਿੱਚ 1906 ਦਾ ਪੰਜਾਬ ਲੈਂਡ ਕਾਲੋਨੀਜੇਸ਼ਨ ਬਿੱਲ , ਜਿਸ ਰਾਹੀਂ ਕਿਸਾਨਾਂ ਦੀ ਜ਼ਮੀਨ ਤੱਕ ਜ਼ਬਤ ਕੀਤੀ ਜਾ ਸਕਦੀ ਸੀ, ਜਿਵੇਂ ਅੱਜ ਦੀ ਕਿਸਾਨ ਲਹਿਰ ਨੂੰ ਡਰ ਹੈ, 25% ਮਾਲੀਆ ਵਧਾਉਣਾ ਅਤੇ ਬਾਰੀ ਦੁਆਬ ਨਹਿਰ ਦੇ ਪਾਣੀ ਦੀਆਂ ਦਰਾਂ ਵਧਾਉਣਾ ਸ਼ਾਮਿਲ ਸਨ। ਅਜੀਤ ਸਿੰਘ ਨੇ ਇੰਨਾਂ ਕਨੂੰਨਾਂ ਖਿਲਾਫ਼ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ, ਜਿਸਨੂੰ ਲੋਕਾਂ ਦਾ ਜ਼ਬਰਦਸਤ ਹੁੰਗਾਰਾ ਮਿਲਿਆ। ਲਾਲਾ ਲਾਜਪਤ ਰਾਇ ਨੂੰ ਵੀ ਇੰਨਾਂ ਮੀਟਿੰਗਾਂ ਵਿੱਚ ਬੁਲਾਰੇ ਵਜੋਂ ਸੱਦਿਆ ਗਿਆ ਅਤੇ 22 ਮਾਰਚ ਦੀ ਲਾਇਲਪੁਰ  ਦੀ ਭਰਵੀਂ ਮੀਟਿੰਗ ਵਿਚ ਝੰਗ ਸਿਆਲ ਦੇ ਸੰਪਾਦਕ ਲਾਲਾ ਬਾਂਕੇ ਦਿਆਲ ਨੇ ਪਗੜੀ ਸੰਭਾਲ ਜੱਟਾ ਨਾਂ ਦੀ ਹੁਣ ਕਲਾਸਿਕ ਬਣ ਚੁਕੀ ਕਵਿਤਾ ਪੜ੍ਹੀ। ਇਸ ਕਵਿਤਾ ਦਾ ਇੰਨਾ ਜ਼ਬਰਦਸਤ ਅਸਰ ਹੋਇਆ ਕਿ ਕਿਸਾਨਾਂ ਦੀ ਇਸ ਕਾਲੇ ਕਨੂੰਨਾਂ ਵਿਰੋਧੀ ਲਹਿਰ ਦਾ ਨਾਂ ਹੀ ਪਗੜੀ ਸੰਭਾਲ ਜੱਟਾ ਲਹਿਰ ਪੈ ਗਿਆ ਅਤੇ 114 ਵਰੇ ਬਾਅਦ ਵੀ ਇਹ ਲਹਿਰ ਕਿਸਾਨੀ ਸੰਘਰਸ਼ ਦਾ ਇੱਕ ਮਾਡਲ ਬਣੀ ਹੋਈ ਹੈ ਅਤੇ ਹੁਣ ਵਾਲੇ ਕਿਸਾਨੀ ਸੰਘਰਸ਼ ਵਿੱਚ ਸ਼ਾਮਿਲ ਇੱਕ ਕਿਸਾਨ ਜਥੇਬੰਦੀ ਦੇ ਝੰਡੇ ਤੇ ਅਜੀਤ ਸਿੰਘ ਦੀ ਫੋਟੋ ਲੱਗੀ ਹੋਈ ਹੈ। ਇਸ ਲਹਿਰ ਨੇ ਅੰਗਰੇਜ਼ ਹਾਕਮਾਂ ਵਿੱਚ ਖਲਬਲੀ ਮਚਾ ਦਿੱਤੀ ਅਤੇ ਅੰਗਰੇਜ਼ ਫੌਜ ਡੇ ਮੁਖੀ ਲਾਰਡ ਕਿਚਨਰ ਨੂੰ ਇਹ ਡਰ ਹੋ ਗਿਆ ਕਿ ਇਸ ਲਹਿਰ ਦਾ ਅਸਰ ਫੌਜ ਤੇ ਪੁਲਸ ਦੇ ਜਵਾਨਾਂ ਤੇ ਹੋ ਸਕਦਾ ਹੈ ਅਤੇ ਉਹ 1857 ਵਾਂਗ ਬਗ਼ਾਵਤ ਵੀ ਕਰ ਸਕਦੇ ਹਨ। ਭਾਰਤੀ ਮਾਮਲਿਆਂ ਦੇ ਮੰਤਰੀ ਲਾਰਡ ਮਾਰਲੇ ਨੇ ਬਰਤਾਨਵੀ ਪਾਰਲੀਮੈਂਟ ਵਿੱਚ ਦੱਸਿਆ ਕਿ ਇਸ ਦੌਰਾਨ ਪੰਜਾਬ ਵਿੱਚ ਵੱਖ ਵੱਖ ਸ਼ਹਿਰਾਂ ਵਿੱਚ ਕੁਲ 33 ਮੀਟਿੰਗਾਂ ਹੋਈਆਂ , ਜਿੰਨਾਂ ਵਿਚੋਂ 19 ਵਿੱਚ ਅਜੀਤ ਸਿੰਘ ਹੀ ਮੁੱਖ ਬੁਲਾਰਾ ਸੀ। ਅਜੀਤ ਸਿੰਘ ਦੀ ਤਕਰੀਰ ਜ਼ਬਰਦਸਤ ਜੋਸ਼ ਪੈਦਾ ਕਰਨ ਵਾਲੀ ਹੁੰਦੀ ਸੀ ਅਤੇ 21 ਅਪ੍ਰੈਲ 1907 ਨੂੰ ਰਾਵਲਪਿੰਡੀ ਦੀ ਉਸਦੀ ਤਕਰੀਰ  ਨੂੰ ਬੇਹੱਦ ਬਾਗ਼ੀ ਜਾਂ ਦੇਸ਼ ਧ੍ਰੋਹੀ ਕਰਾਰ ਦੇਕੇ  ਉਸਤੇ ਅੱਜ ਵਾਂਗ ਦਫ਼ਾ 124-ਏ ਵਿੱਚ ਮੁਲਕ ਤੋਂ ਬਾਹਰ ਜਾਣ ਬਾਅਦ ਵੀ ਕੇਸ ਦਰਜ ਕੀਤਾ ਗਿਆ। ਅੰਗਰੇਜ਼ ਸਰਕਾਰ ਨੇ ਕਿਸਾਨ ਲਹਿਰ ਦੇ ਲੋਕ ਲਹਿਰ ਵਿੱਚ ਬਦਲਣ ਦੇ ਡਰੋ ਤਿੰਨੇ ਕਾਨੂੰਨ ਮਈ ਵਿੱਚ ਹੀ ਵਾਪਿਸ ਲੈ ਲਏ , ਪਰ ਲਾਲਾ ਲਾਜਪਤ ਰਾਇ ਨੂੰ 9 ਮਈ ਅਤੇ ਅਜੀਤ ਸਿੰਘ ਨੂੰ 2 ਜੂਨ ਨੂੰ ਗ੍ਰਿਫਤਾਰ ਕਰਕੇ ਰੈਗੂਲੇਸ਼ਨ 1818-III ਤਹਿਤ ਛੇ ਮਹੀਨੇ ਲਈ ਬਰਮਾ ਦੀ ਮਾਂਡਲੈ ਜੇਲ ਵਿੱਚ ਭੇਜ ਦਿੱਤਾ, ਜਿਥੋਂ 11 ਨਵੰਬਰ 1907 ਨੂੰ ਦੋਵਾਂ ਨੂੰ ਰਿਹਾ ਕੀਤਾ ਗਿਆ। ਲਾਲਾ ਲਾਜਪਤ ਰਾਇ ਨੇ ਅੰਗਰੇਜ਼ ਸਰਕਾਰ ਨੂੰ ਪਟੀਸ਼ਨ ਦੇ ਕੇ ਕਿਹਾ ਕਿ ਉਸਨੇ ਕੋਈ ਗੈਰ ਕਨੂੰਨੀ ਜਾਂ  ਹਿੰਸਕ ਕਾਰਵਾਈ ਨਹੀਂ ਕੀਤੀ, ਪਰ ਅਜੀਤ ਸਿੰਘ ਨੇ ਕੋਈ ਪਟੀਸ਼ਨ ਨਹੀਂ ਦਿੱਤੀ। ਕਿਸ਼ਨ ਸਿੰਘ ਅਤੇ ਸਵਰਨ ਸਿੰਘ ਨੂੰ ਵੀ ਸਜ਼ਾਵਾਂ ਦੇ ਕੇ ਜੇਲ ਭੇਜਿਆ ਗਿਆ। ਬਾਰੀ ਦੁਆਬ ਨਹਿਰ ਦੇ ਪਾਣੀ ਦੀਆਂ ਦਰਾਂ ਵਧਾਉਣਾ ਸ਼ਾਮਿਲ ਸਨ। ਅਜੀਤ ਸਿੰਘ ਨੇ ਇੰਨਾਂ ਕਨੂੰਨਾਂ ਖਿਲਾਫ਼ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ, ਜਿਸਨੂੰ ਲੋਕਾਂ ਦਾ ਜ਼ਬਰਦਸਤ ਹੁੰਗਾਰਾ ਮਿਲਿਆ। ਲਾਲਾ ਲਾਜਪਤ ਰਾਇ ਨੂੰ ਵੀ ਇੰਨਾਂ ਮੀਟਿੰਗਾਂ ਵਿੱਚ ਬੁਲਾਰੇ ਵਜੋਂ ਸੱਦਿਆ ਗਿਆ ਅਤੇ 22 ਮਾਰਚ ਦੀ ਲਾਇਲਪੁਰ  ਦੀ ਭਰਵੀਂ ਮੀਟਿੰਗ ਵਿਚ ਝੰਗ ਸਿਆਲ ਦੇ ਸੰਪਾਦਕ ਲਾਲਾ ਬਾਂਕੇ ਦਿਆਲ ਨੇ ਪਗੜੀ ਸੰਭਾਲ ਜੱਟਾ ਨਾਂ ਦੀ ਹੁਣ ਕਲਾਸਿਕ ਬਣ ਚੁਕੀ ਕਵਿਤਾ ਪੜ੍ਹੀ। ਇਸ ਕਵਿਤਾ ਦਾ ਇੰਨਾ ਜ਼ਬਰਦਸਤ ਅਸਰ ਹੋਇਆ ਕਿ ਕਿਸਾਨਾਂ ਦੀ ਇਸ ਕਾਲੇ ਕਨੂੰਨਾਂ ਵਿਰੋਧੀ ਲਹਿਰ ਦਾ ਨਾਂ ਹੀ ਪਗੜੀ ਸੰਭਾਲ ਜੱਟਾ ਲਹਿਰ ਪੈ ਗਿਆ ਅਤੇ 114 ਵਰੇ ਬਾਅਦ ਵੀ ਇਹ ਲਹਿਰ ਕਿਸਾਨੀ ਸੰਘਰਸ਼ ਦਾ ਇੱਕ ਮਾਡਲ ਬਣੀ ਹੋਈ ਹੈ ਅਤੇ ਹੁਣ ਵਾਲੇ ਕਿਸਾਨੀ ਸੰਘਰਸ਼ ਵਿੱਚ ਸ਼ਾਮਿਲ ਇੱਕ ਕਿਸਾਨ ਜਥੇਬੰਦੀ ਦੇ ਝੰਡੇ ਤੇ ਅਜੀਤ ਸਿੰਘ ਦੀ ਫੋਟੋ ਲੱਗੀ ਹੋਈ ਹੈ। ਇਸ ਲਹਿਰ ਨੇ ਅੰਗਰੇਜ਼ ਹਾਕਮਾਂ ਵਿੱਚ ਖਲਬਲੀ ਮਚਾ ਦਿੱਤੀ ਅਤੇ ਅੰਗਰੇਜ਼ ਫੌਜ ਡੇ ਮੁਖੀ ਲਾਰਡ ਕਿਚਨਰ ਨੂੰ ਇਹ ਡਰ ਹੋ ਗਿਆ ਕਿ ਇਸ ਲਹਿਰ ਦਾ ਅਸਰ ਫੌਜ ਤੇ ਪੁਲਸ ਦੇ ਜਵਾਨਾਂ ਤੇ ਹੋ ਸਕਦਾ ਹੈ ਅਤੇ ਉਹ 1857 ਵਾਂਗ ਬਗ਼ਾਵਤ ਵੀ ਕਰ ਸਕਦੇ ਹਨ। ਭਾਰਤੀ ਮਾਮਲਿਆਂ ਦੇ ਮੰਤਰੀ ਲਾਰਡ ਮਾਰਲੇ ਨੇ ਬਰਤਾਨਵੀ ਪਾਰਲੀਮੈਂਟ ਵਿੱਚ ਦੱਸਿਆ ਕਿ ਇਸ ਦੌਰਾਨ ਪੰਜਾਬ ਵਿੱਚ ਵੱਖ ਵੱਖ ਸ਼ਹਿਰਾਂ ਵਿੱਚ ਕੁਲ 33 ਮੀਟਿੰਗਾਂ ਹੋਈਆਂ , ਜਿੰਨਾਂ ਵਿਚੋਂ 19 ਵਿੱਚ ਅਜੀਤ ਸਿੰਘ ਹੀ ਮੁੱਖ ਬੁਲਾਰਾ ਸੀ। ਅਜੀਤ ਸਿੰਘ ਦੀ ਤਕਰੀਰ ਜ਼ਬਰਦਸਤ ਜੋਸ਼ ਪੈਦਾ ਕਰਨ ਵਾਲੀ ਹੁੰਦੀ ਸੀ ਅਤੇ 21 ਅਪ੍ਰੈਲ 1907 ਨੂੰ ਰਾਵਲਪਿੰਡੀ ਦੀ ਉਸਦੀ ਤਕਰੀਰ  ਨੂੰ ਬੇਹੱਦ ਬਾਗ਼ੀ ਜਾਂ ਦੇਸ਼ ਧ੍ਰੋਹੀ ਕਰਾਰ ਦੇਕੇ  ਉਸਤੇ ਅੱਜ ਵਾਂਗ ਦਫ਼ਾ 124-ਏ ਵਿੱਚ ਮੁਲਕ ਤੋਂ ਬਾਹਰ ਜਾਣ ਬਾਅਦ ਵੀ ਕੇਸ ਦਰਜ ਕੀਤਾ ਗਿਆ। ਅੰਗਰੇਜ਼ ਸਰਕਾਰ ਨੇ ਕਿਸਾਨ ਲਹਿਰ ਦੇ ਲੋਕ ਲਹਿਰ ਵਿੱਚ ਬਦਲਣ ਦੇ ਡਰੋ ਤਿੰਨੇ ਕਾਨੂੰਨ ਮਈ ਵਿੱਚ ਹੀ ਵਾਪਿਸ ਲੈ ਲਏ , ਪਰ ਲਾਲਾ ਲਾਜਪਤ ਰਾਇ ਨੂੰ 9 ਮਈ ਅਤੇ ਅਜੀਤ ਸਿੰਘ ਨੂੰ 2 ਜੂਨ ਨੂੰ ਗ੍ਰਿਫਤਾਰ ਕਰਕੇ ਰੈਗੂਲੇਸ਼ਨ 1818-III ਤਹਿਤ ਛੇ ਮਹੀਨੇ ਲਈ ਬਰਮਾ ਦੀ ਮਾਂਡਲੈ ਜੇਲ ਵਿੱਚ ਭੇਜ ਦਿੱਤਾ, ਜਿਥੋਂ 11 ਨਵੰਬਰ 1907 ਨੂੰ ਦੋਵਾਂ ਨੂੰ ਰਿਹਾ ਕੀਤਾ ਗਿਆ। ਲਾਲਾ ਲਾਜਪਤ ਰਾਇ ਨੇ ਅੰਗਰੇਜ਼ ਸਰਕਾਰ ਨੂੰ ਪਟੀਸ਼ਨ ਦੇ ਕੇ ਕਿਹਾ ਕਿ ਉਸਨੇ ਕੋਈ ਗੈਰ ਕਨੂੰਨੀ ਜਾਂ  ਹਿੰਸਕ ਕਾਰਵਾਈ ਨਹੀਂ ਕੀਤੀ, ਪਰ ਅਜੀਤ ਸਿੰਘ ਨੇ ਕੋਈ ਪਟੀਸ਼ਨ ਨਹੀਂ ਦਿੱਤੀ। ਕਿਸ਼ਨ ਸਿੰਘ ਅਤੇ ਸਵਰਨ ਸਿੰਘ ਨੂੰ ਵੀ ਸਜ਼ਾਵਾਂ ਦੇ ਕੇ ਜੇਲ ਭੇਜਿਆ ਗਿਆ।

   ਇਸੇ ਦੌਰਾਨ 28 ਸਤੰਬਰ 1907 ਨੂੰ ਚੱਕ ਨ 105, ਬੰਗੇ ਭਗਤ ਸਿੰਘ ਦਾ ਜਨਮ ਹੋਇਆ, ਇਸ ਤਾਰੀਖ਼ ਦੇ ਨੇੜੇ ਤੇੜੇ ਤਿੰਨੇ ਭਰਾ ਜੇਲੋ ਬਾਹਰ ਆਏ , ਇਸਲਈ ਦਾਦੀ ਨੇ ਨਵ ਜੰਮੇ ਬੱਚੇ  ਨੂੰ ਭਾਗਾਂ ਵਾਲਾਂ ਕਹਿ ਕੇ ਉਸਦਾ ਨਾਂ ਭਗਤ ਸਿੰਘ ਰਖਿਆ।

       ਦਸੰਬਰ  1907 ਵਿੱਚ ਕਾਂਗਰਸ ਦਾ ਅਜਲਾਸ ਸੂਰਤ ਵਿਖੇ ਹੋਇਆ, ਉਥੇ ਅਜੀਤ ਸਿੰਘ ਗਏ ਤਾਂ ਤਿਲਕ ਨੇ ਉਹਨਾਂ ਨੂੰ ਕਿਸਾਨਾਂ ਦਾ ਰਾਜਾ ਕਹਿ ਕੇ ਇੱਕ ਤਾਜ ਪਹਿਨਾਇਆ , ਜੋ ਅੱਜ ਵੀ ਸੰਭਾਲਿਆ ਹੋਇਆ ਹੈ। ਪੰਜਾਬ ਵਾਪਿਸ ਆ ਕੇ ਉੱਨਾਂ ਤਿਲਕ ਆਸ਼ਰਮ ਦੀ ਸਥਾਪਨਾ ਕੀਤੀ। ਲਾਹੌਰ ਅਤੇ ਲਾਇਲਪੁਰ ਵਿੱਚ ਮਾਰਚ 1908 ਤੋਂ ਜੁਲਾਈ 1909 ਦੌਰਾਨ ਉੱਨਾਂ ਕਈ ਭਾਸ਼ਣ ਦਿੱਤੇ, ਜਿੰਨਾਂ ਵਿੱਚ ਜਾਤ ਪਾਤ ਆਦਿ ਬੁਰਾਈਆਂ ਦੀ ਆਲੋਚਨਾ ਕੀਤੀ, ਭਗਤ ਸਿੰਘ ਦੇ ਲੇਖ ਅਛੂਤ ਸਮੱਸਿਆ ਦੇ ਤਰਕ ਇਸ ਮਸਲੇ ਬਾਰੇ ਆਪਣੇ ਚਾਚਾ ਅਜੀਤ ਸਿੰਘ ਤੋਂ ਪ੍ਰਭਾਵਿਤ ਹਨ। ਅੱਲਾਹਾਬਾਦ ਤੋਂ ਉੱਨਾਂ ਸਵਰਾਜ ਨਾਂ ਦਾ ਪਰਚਾ ਵੀ ਸ਼ੁਰੂ ਕੀਤਾ, ਜਿਸ ਦੇ 9 ਸੰਪਾਦਕਾਂ ਤੇ ਮੁਕੱਦਮੇ ਚਲਾ ਕੇ ਸਜ਼ਾਵਾਂ ਦਿੱਤੀਆਂ ਗਈਆਂ , ਇੰਨਾਂ ਵਿਚੋਂ ਪੰਜ ਪੰਜਾਬੀ ਸਨ।

          ਅੰਗਰੇਜ਼ ਸਰਕਾਰ ਉੱਨਾਂ ਦੀਆਂ ਸਰਗਰਮੀਆਂ ਤੋਂ ਕਾਫੀ ਖਫ਼ਾ ਸੀ ਅਤੇ ਉੱਨਾਂ ਨੂੰ ਕਿਸੇ ਗੰਭੀਰ ਕੇਸ ਵਿੱਚ ਫਸਾਉਣਾ ਚਾਹੁੰਦੀ ਸੀ, ਪਰ ਇਸ ਤੋਂ ਪਹਿਲਾਂ ਹੀ ਅਜੀਤ ਸਿੰਘ ਸੂਫੀ ਅੰਬਾ ਪ੍ਰਸਾਦ ਅਤੇ ਕੁਝ ਹੋਰ ਸਾਥੀਆਂ ਨਾਲ ਅਗਸਤ-ਸਤੰਬਰ 1909 ਵਿੱਚ ਕਰਾਚੀ ਤੋਂ ਸਮੁੰਦਰੀ ਜਹਾਜ ਰਾਹੀਂ ਇਰਾਨ ਵੱਲ ਨਿਕਲ ਗਏ। ਹੁਣ ਉੱਨਾਂ ਆਪਣਾ ਨਾਂ ਮਿਰਜ਼ਾ ਹਸਨ ਖਾਨ ਰੱਖ ਲਿਆ ਸੀ, ਜਿਸ ਨਾਂ ਨਾਲ ਉੱਨਾਂ ਬ੍ਰਾਜ਼ੀਲ ਦਾ ਪਾਸਪੋਰਟ ਵੀ ਬਣਾ ਲਿਆ ਸੀ।

 (ਪਰਵਾਰ ਨੂੰ ਉਹਨਾਂ ਦੀ ਪਹਿਲੀ ਖ਼ਬਰ 1912 ਵਿੱਚ ਅਜੀਤ ਸਿੰਘ ਵੱਲੋਂ ਆਪਣੇ ਸਹੁਰੇ ਧਨਪਤ ਰਾਇ ਨੁੰ ਲਿਖੀ ਚਿੱਠੀ ਤੋਂ ਮਿਲੀ ਜਾਂ ਫਿਰ ਭਗਤ ਸਿੰਘ ਦੀਆਂ ਉਹਨਾਂ ਨੁੰ ਲੱਭਣ ਦੀਆਂ ਕੋਸ਼ਿਸ਼ਾਂ ਵਜੋਂ 1928 ਵਿੱਚ ਪ੍ਰਸਿੱਧ ਲੇਖਿਕਾ ਅਤੇ ਭਾਰਤੀ ਅਤੇ ਚੀਨੀ ਇੰਨਕਲਾਬੀਆਂ ਦੀ ਹਮਦਰਦ ਅਗਨੇਸ ਸਮੇਡਲੇ ਵਾਲੋਂ ਭਗਤ ਸਿੰਘ ਨੁੰ ਭੇਜੇ ਉਹਨਾਂ ਦੇ ਬ੍ਰਾਜ਼ੀਲ ਦੇ ਪਤੇ ਤੋਂ। ਭਗਤ ਸਿੰਘ ਅਤੇ ਅਜੀਤ ਸਿੰਘ ਇੱਕ ਦੂਜੇ ਬਾਰੇ ਹਮੇਸ਼ਾ ਫਿਕਰਮੰਦ ਰਹੈ ਅਤੇ ਅਜੀਤ ਸਿੰਘ ਨੇ ਭਗਤ ਸਿੰਘ ਨੁੰ ਭਾਰਤ ਤੋਂ ਆਪਣੇ ਕੋਲ ਬੁਲਾਉਣ ਦੀ ਕੋਸ਼ਿਸ਼ ਵੀ ਕੀਤੀ।)

                     ਇਰਾਨ ਤੋਂ ਉਹ ਤੁਰਕੀ ਗਏ ਜਿਥੇ ਉਹਨਾਂ ਪ੍ਰਗਤੀਸ਼ੀਲ ਤੁਰਕੀ ਆਗੂ ਕਮਾਲ ਪਾਸ਼ਾ ਨਾਲ ਮੁਲਾਕਾਤ ਕੀਤੀ। ਤੁਰਕੀ ਤੋਂ ਅਜੀਤ ਸਿੰਘ ਪੇਰਿਸ ਆਏ, ਜਿਥੇ ਇੰਨੀ ਦਿਨੀਂ ਰਹ ਰਹੇ ਭਾਰਤੀ ਇੰਨਕਲਾਬੀਆਂ-ਮਦਾਮ ਕਾਮਾ, ਸ਼ਿਆਮਜੀ ਕ੍ਰਿਸ਼ਨ ਵਰਮਾ, ਵੀਰੇਂਦਰ ਨਾਥ ਚਟੋਪਾਧਾਯਯ ਆਦਿ ਨਾਲ ਮੁਲਾਕਾਤ ਕੀਤੀ। ਪੇਰਿਸ ਤੋਂ ਉਹ ਸਵਿਟਜ਼ਰਲੈਂਡ ਚਲੇ ਗਏ ਜਿਥੇ ਉਹਨਾਂ ਨੂੰ ਲਾਲਾ ਹਰਦਿਆਲ ਅਤੇ ਚੰਪਕ ਰਮਨ ਪਿੱਲੇ ਵਰਗੇ ਗਦਰੀ ਇਨਕਲਾਬੀ ਮਿਲੇ। ਇਥੇ ਹੀ ਉਹਨਾਂ ਦੀ ਮੁਲਾਕਾਤ ਲੈਨਿਨ ਅਤੇ ਟਰਾਟਸਕੀ ਨਾਲ ਵੀ ਹੋਈ ਅਤੇ ਮੁਸੋਲਿਨੀ ਨਾਲ ਵੀ। ਸਵਿਟਜ਼ਰਲੈਂਡ ਵਿੱਚ ਦੁਨੀਆ ਭਰ ਦੇ ਫ਼ਰਾਰ ਇਨਕਲਾਬੀ ਰਹਿੰਦੇ ਸਨ। 1914 ਤੋਂ ਉਹ ਲੰਬੇ ਸਮੇਂ -18 ਸਾਲ ਲਈ ਬ੍ਰਾਜ਼ੀਲ ਚਲੇ ਗਏ, ਜਿਥੇ ਉਹਨਾਂ ਨਾਲ ਗਦਰੀ ਰਤਨ ਸਿੰਘ ਅਤੇ ਭਗਤ ਸਿੰਘ ਬਿਲਗਾ ਸੰਪਰਕ ਵਿੱਚ ਰਹੇ। ਖ਼ਰਾਬ ਸਿਹਤ ਕਰਨ ਕੁਝ ਸਮਾਂ ਉਹਨਾਂ ਨੂੰ ਅਰਜੇਨਟੀਨਾ ਵਿੱਚ ਵੀ ਰਹਿਣਾ ਪਿਆ। 1932 ਤੋਂ 1938 ਤੱਕ ਅਜੀਤ ਸਿੰਘ ਨੇ ਯੂਰਪ ਦੇ ਦੇਸ਼ਾਂ-ਜਰਮਨੀ, ਫਰਾਂਸ ਅਤੇ ਸਵਿਟਜ਼ਰਲੈਂਡ ਵਿੱਚ ਕੱਮ ਕੀਤਾ। ਇਸੇ ਸਮੇਂ ਵਿੱਚ ਉਹਨਾਂ ਭਾਰਤ ਮੁੜਨ ਦੇ ਯਤਨ ਸ਼ੁਰੂ ਕੀਤੇ। ਭਾਰਤ ਮੁੜਨ ਦੀ ਇੱਕ ਅਰਜ਼ੀ ਪੰਡਿਤ ਨਹਿਰੂ ਦੀ ਸਿਫ਼ਾਰਿਸ਼ ਲਾ ਕੇ 1938 ਵਿੱਚ ਭੇਜੀ। ਦੂਜੀ ਸੰਸਾਰ ਜ਼ੰਗ ਸਮੇਂ ਉਹ ਇਟਲੀ ਆ ਗਏ, ਇਥੇ ਉਹਨਾਂ ਫਰੇਂਡਸ ਆਫ ਇੰਡੀਆ ਸੋਸਾਇਟੀ ਬਣਾਈ ਜਿਸ ਦੇ ਪ੍ਰਧਾਨ, ਮੁਸੋਲਿਨੀ ਦੇ ਨਿਕਟਵਰਤੀ ਅਤੇ ਫਾਸ਼ੀ ਪਾਰਟੀ ਦੇ ਐਮ. ਪੀ.,  ਈ.ਐਮ. ਗਰੇ ਸਨ। ਇਕਬਾਲ ਸ਼ੈਦਾਈ ਇਸ ਦੇ ਉਪ ਪ੍ਰਧਾਨ ਸਨ ਅਤੇ ਅਜੀਤ ਸਿੰਘ ਇਸ ਦੇ ਸਕੱਤਰ ਸਨ। ਇਥੇ ਉਹ ਨੇਤਾਜੀ ਸੁਭਾਸ਼ ਬੋਸ ਨੂੰ ਵੀ ਮਿਲੇ ਅਤੇ ਰੋਮ ਰੇਡਿਓ ਤੋਂ ਉਰਦੂ ਵਿੱਚ ਹਿੰਦੁਸਤਾਨੀਆਂ ਨੂੰ ਸੰਬੋਧਿਤ ਹੁੰਦੇ ਰਹੇ। 11000 ਫੌਜੀਆਂ ਤੇ ਅਧਾਰਤ ਉਹਨਾਂ ਅਜ਼ਾਦ ਹਿੰਦ ਲਸ਼ਕਰ ਵੀ ਬਣਾਇਆ ਸੀ, ਪਰ ਸ਼ੈਦਾਈ ਨੇਤਾਜੀ ਨਾਲ ਸਹਿਯੋਗ ਨਹੀਂ ਕਰ ਸਕੇ। ਨੇਤਾਜੀ ਸੁਭਾਸ਼ ਬੋਸ ਅਤੇ ਅਜੀਤ ਸਿੰਘ-ਦੋਵਾਂ ਨੂੰ ਭਾਰਤ ਦੀ ਆਜ਼ਾਦੀ ਖਾਤਿਰ ਵਸੋਂ ਬਾਹਰਲੀਆਂ ਹਾਲਾਤਾਂ ਵਿੱਚ , ਦੋ ਘਿਰਣਿਤ ਫਾਸ਼ੀ ਆਗੂਆਂ ਹਿਟਲਰ ਅਤੇ ਮੁਸੋਲਿਨੀ ਨਾਲ ਤਾਲਮੇਲ ਕਰਨਾ ਪਿਆ, ਪਰ ਉਹਨਾਂ ਦੋਵਾਂ ਦੇਸ਼ ਭਗਤਾਂ ਨੇ ਫਾਸ਼ੀ ਆਗੂਆਂ ਤੇ ਕਦੀ ਵੀ ਭਰੋਸਾ ਨਹੀਂ ਕੀਤਾ।

       ਜੰਗ ਖਤਮ ਹੋਣ ਤੇ ਅਜੀਤ ਸਿੰਘ ਨੂੰ ਗ੍ਰਿਫਤਾਰ ਕਰਕ ਜਰਮਨੀ ਦੀ ਕੈਂਪ ਜੇਲ ਵਿੱਚ ਰਖਿਆ ਗਿਆ,  ਜਿਥੋਂ ਦੀਆਂ ਸਖ਼ਤ ਹਾਲਾਤਾਂ ਵਿੱਚ ਉਹਨਾਂ ਦੀ ਸਿਹਤ ਇੰਨੀ ਖ਼ਰਾਬ ਹੋਈ ਕਿ ਉਹਨਾਂ ਨੂੰ ਜਿਉਂਦੇ ਜੀ ਭਾਰਤ ਮੁੜਨ ਦਾ ਵੀ ਭਰੋਸਾ ਨਹੀਂ ਸੀ। ਅਖੀਰ ਨੂੰ ਪੰਡਿਤ ਨਹਿਰੂ ਦੇ ਦਖਲ ਨਾਲ, ਜੋ ਉਦੋਂ ਤੱਕ ਭਾਰਤ ਦੇ ਅੰਤਰਿਮ ਪ੍ਰਧਾਨ ਮੰਤਰੀ ਬਣ ਚੁਕੇ ਸਨ, ਉਹਨਾਂ ਦੀ ਰਿਹਾਈ ਹੋਈ ਅਤੇ ਉਹ ਦੋ ਮਹੀਨੇ ਲੰਡਨ ਵਿੱਚ ਭਾਰਤੀ ਕਾਰਕੁਨਾਂ ਕੋਲ ਰਹੈ ਅਤੇ ਸਿਹਤ ਕੁਝ ਠੀਕ ਕਰਕੇ ਮਾਰਚ 1947 ਵਿੱਚ ਭਾਰਤ ਮੁੜੇ। ਦਿੱਲੀ ਵਿੱਚ ਉਹ ਜਵਾਹਰ ਲਾਲ ਨਹਿਰੂ ਦੇ ਨਿਜੀ ਮਹਿਮਾਨ ਰਹੈ। ਨਹਿਰੂ ਨੇ ਉਹਨਾਂ ਨੂੰ ਏਸ਼ੀਆਈ ਦੇਸ਼ਾਂ ਦੀ ਕਾਨਫਰੰਸ ਵਿੱਚ ਵੀ ਸ਼ਾਮਿਲ ਕੀਤਾ, ਜਿਸ ਤੋਂ ਬਾਅਦ ਉਹ 9 ਅਪ੍ਰੈਲ ਨੂੰ ਲਾਹੌਰ ਪਹੁੰਚੇ ਜਿਥੇ ਉਹਨਾਂ ਦਾ ਜ਼ਬਰਦਸਤ ਸਵਾਗਤ ਹੋਇਆ। ਉਹਨਾਂ ਦੀ ਪੋਤੀ ਵੀਰੇਂਦਰ ਸਿੰਧੁ ਅਨੁਸਾਰ 38 ਸਾਲਾਂ ਬਾਅਦ ਦੇਸ਼ ਪਰਤਣ ਤੇ ਉਹਨਾਂ ਦੀ ਪਤਨੀ ਹਰਨਾਮ ਕੌਰ ਨੁੰ ਸ਼ੱਕ ਸੀ ਕਿ ਕੋਈ ਹੋਰ ਬੰਦਾ ਹੀ ਅਜੀਤ ਸਿੰਘ ਬਣ ਕੇ ਨਾ ਆ ਗਿਆ ਹੋਵੇ। ਸੋ ਉਸਨੇ ਅਜੀਤ ਸਿੰਘ ਤੋਂ ਕਈ ਪਛਾਣ ਚਿੰਨ ਪੁਛ ਕੇ ਹੀ ਯਕੀਨ ਕੀਤਾ।  ਸਿਹਤ ਦੀ ਖ਼ਰਾਬੀ ਕਰਕੇ ਉਹ ਪਿੰਡ ਤੱਕ ਨਹੀਂ ਜਾ ਸਕੇ ਅਤੇ ਜੁਲਾਈ 1947 ਵਿੱਚ ਪਤਨੀ ਹਰਨਾਮ ਕੌਰ ਅਤੇ ਭਤੀਜਿਆਂ -ਕੁਲਬੀਰ ਅਤੇ ਕੁਲਤਾਰ ਨਾਲ ਡਲਹੌਜੀ ਆ ਗਏ, ਜਿਥੇ ਉਹਨਾਂ ਸਤੰਬਰ ਤੱਕ ਠਹਿਰ ਕੇ ਵਾਪਿਸ ਮੁੜਨਾ ਸੀ, ਪਰ 14 ਅਗਸਤ ਦੀ ਅੱਧੀ ਰਾਤ ਪੰਡਿਤ ਨਹਿਰੂ ਦਾ ਆਜ਼ਾਦੀ ਮਿਲਣ ਦਾ ਭਾਸ਼ਣ ਸੁਣ ਕੇ ਉਹਨਾਂ 15 ਅਗਸਤ ਨੁੰ ਸਵੇਰੇ ਕਰੀਬ 3.30 ਵਜੇ ਜੈ ਹਿੰਦ ਕਹਿ ਕੇ ਸਦਾ ਲਈ ਅਖਾਂ ਮੀਟ ਲਈਆਂ। ਡਲਹੌਜੀ ਵਿੱਚ ਹੀ ਪੰਚਪੂਲਾ ਵਿਖੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਜਿਥੇ ਅੱਜ ਉਹਨਾਂ ਦੀ ਯਾਦਗਾਰ ਤੇ ਹਜ਼ਾਰਾਂ ਲੋਕ ਜਾਂਦੇ ਹਨ। ਇੰਜ ਦੇਸ਼ ਭਗਤੀ ਦੀ ਬਲਦੀ ਮਸ਼ਾਲ ਆਜ਼ਾਦੀ ਦੀ ਤਾਜ਼ੀ ਹਵਾ ਦੇ ਝੋਂਕੇ ਨਾਲ ਅੰਤ ਨੂੰ ਪ੍ਰਾਪਤ ਹੋਈ।

ਦੇਸ਼ ਭਗਤੀ ਦੀ ਬਲਦੀ ਮਸ਼ਾਲ ਸਰਦਾਰ ਅਜੀਤ ਸਿੰਘ : The Tribune India (punjabitribuneonline.com)

         

 






  

   

No comments: